World Cup 2023 Pak vs SA : ਸੈਮੀਫਾਈਨਲ ਦੀ ਦੌੜ ‘ਚੋਂ ਬਾਹਰ ਪਾਕਿਸਤਾਨ, ਸਾਊਥ ਅਫਰੀਕਾ ਨੇ 1 ਵਿਕਟ ਤੋਂ ਜਿੱਤਿਆ ਮੈਚ
ਪੱਤਰ ਪ੍ਰੇਰਕ : ਚੇਨਈ ਦੇ ਐੱਮਏ ਚਿਦੰਬਰਮ ਸਟੇਡੀਅਮ 'ਚ ਖੇਡੇ ਗਏ ਰੋਮਾਂਚਕ ਮੈਚ 'ਚ ਸਾਊਥ ਅਫਰੀਕਾ ਨੇ ਪਾਕਿਸਤਾਨ ਨੂੰ 1 ਵਿਕਟ ਨਾਲ ਹਰਾ ਦਿੱਤਾ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਬਾਊਂਸ ਬੈਕ ਕੀਤਾ ਸੀ ਅਤੇ ਮਜ਼ਬੂਤ ਨਜ਼ਰ ਆ ਰਹੀ ਦੱਖਣੀ ਅਫ਼ਰੀਕਾ ਖ਼ਿਲਾਫ਼ 270 ਦੌੜਾਂ ਬਣਾਉਣ ਵਿੱਚ ਸਫ਼ਲ ਰਹੀ ਸੀ। ਬਾਬਰ ਆਜ਼ਮ ਅਤੇ ਸਾਊਦ ਸ਼ਕੀਲ ਅਰਧ ਸੈਂਕੜੇ ਲਗਾਉਣ ਵਿੱਚ ਸਫਲ ਰਹੇ। ਜਵਾਬ 'ਚ ਦੱਖਣੀ ਅਫਰੀਕਾ ਨੂੰ ਕਪਤਾਨ ਏਡਨ ਮਾਰਕਰਮ ਦਾ ਸਾਥ ਮਿਲਿਆ ਜਿਸ ਨੇ 91 ਦੌੜਾਂ ਬਣਾਈਆਂ ਪਰ ਜਿਵੇਂ ਹੀ ਉਸ ਦੀ ਵਿਕਟ ਡਿੱਗੀ ਤਾਂ ਦੱਖਣੀ ਅਫਰੀਕਾ ਮੁਸ਼ਕਲ 'ਚ ਪੈ ਗਿਆ।
ਪਾਕਿਸਤਾਨੀ ਤੇਜ਼ ਗੇਂਦਬਾਜ਼ਾਂ ਨੇ ਆਖ਼ਰੀ ਓਵਰਾਂ 'ਚ ਚੰਗੀ 'ਤੇ ਗੇਂਦਬਾਜ਼ੀ ਕੀਤੀ ਅਤੇ ਵਿਕਟਾਂ ਵੀ ਲਈਆਂ, ਪਰ ਤਬਰੇਜ਼ ਸ਼ਮਸੀ ਅਤੇ ਕੇਸ਼ਵ ਮਹਾਰਾਜ ਨੇ 10ਵੀਂ ਵਿਕਟ ਲਈ ਲੋੜੀਂਦੀਆਂ ਦੌੜਾਂ ਬਣਾ ਕੇ ਪਾਕਿਸਤਾਨ ਦੀਆਂ ਸੈਮੀਫਾਈਨਲ 'ਚ ਪਹੁੰਚਣ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ।
ਪਾਕਿਸਤਾਨ ਦੀ ਹਾਰ ਦਾ ਕਾਰਨ : ਪਾਕਿਸਤਾਨ ਦੀ ਹਾਰ ਦਾ ਕਾਰਨ ਵੀ ਉਨ੍ਹਾਂ ਦੀ ਦਿਸ਼ਾਹੀਣ ਗੇਂਦਬਾਜ਼ੀ ਰਹੀ। ਉਨ੍ਹਾਂ ਦੇ 6 ਗੇਂਦਬਾਜ਼ਾਂ ਨੇ ਕੁੱਲ 15 ਵਾਈਡ ਗੇਂਦਾਂ ਸੁੱਟੀਆਂ। ਪਾਕਿਸਤਾਨ ਆਖਰੀ ਓਵਰਾਂ 'ਚ ਆਰਥਿਕ ਤੌਰ 'ਤੇ ਗੇਂਦਬਾਜ਼ੀ ਕਰ ਰਿਹਾ ਸੀ। ਅਫਰੀਕੀ ਬੱਲੇਬਾਜ਼ ਬੱਲੇ ਨਾਲ ਦੌੜਾਂ ਬਣਾਉਣ ਲਈ ਸੰਘਰਸ਼ ਕਰ ਰਹੇ ਸਨ ਪਰ ਪਾਕਿਸਤਾਨੀ ਗੇਂਦਬਾਜ਼ੀ ਨੇ ਕਈ ਵਾਈਡ ਗੇਂਦਬਾਜ਼ੀ ਕੀਤੀ ਅਤੇ ਮੈਚ ਹਾਰ ਗਏ। ਪਾਕਿਸਤਾਨ ਲਈ ਇਫਤਿਖਾਰ ਅਹਿਮਦ ਨੇ 5, ਸ਼ਾਹੀਨ ਅਫਰੀਦੀ ਨੇ 3, ਹੈਰਿਸ ਰਾਊਫ ਨੇ 2, ਮੁਹੰਮਦ ਵਸੀਮ ਜੂਨੀਅਰ ਨੇ 4 ਅਤੇ ਉਸਾਮਾ ਮੀਰ ਨੇ 1 ਵਾਈਡ ਗੇਂਦਬਾਜ਼ੀ ਕੀਤੀ।