ਪੱਤਰ ਪ੍ਰੇਰਕ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੀ ਪਤਨੀ ਸੋਫੀ ਗ੍ਰੇਗੋਇਰ ਟਰੂਡੋ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਇਕ ਵਾਰ ਫਿਰ ਸੁਰਖੀਆਂ 'ਚ ਹਨ। ਜਦੋਂ ਜੋੜੇ ਨੇ ਅਗਸਤ ਵਿੱਚ ਘੋਸ਼ਣਾ ਕੀਤੀ ਕਿ ਉਹ ਕਾਨੂੰਨੀ ਤੌਰ 'ਤੇ ਵੱਖ ਹੋ ਗਏ ਹਨ, ਤਾਂ ਉਨ੍ਹਾਂ ਨੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਕਿ ਉਨ੍ਹਾਂ ਦਾ 18 ਸਾਲਾਂ ਦਾ ਵਿਆਹ ਕਿਉਂ ਖਤਮ ਹੋਇਆ, ਪਰ ਜਿੱਥੇ ਪ੍ਰਧਾਨ ਮੰਤਰੀ ਦੇ ਬ੍ਰੇਕਅੱਪ ਦੀਆਂ ਖ਼ਬਰਾਂ ਨੇ ਅੰਤਰਰਾਸ਼ਟਰੀ ਸੁਰਖੀਆਂ ਬਣਾਈਆਂ ਸਨ, ਉੱਥੇ ਹੀ ਟਰੂਡੋ ਦੀ ਪਤਨੀ ਸੋਫੀ ਗ੍ਰੇਗੋਇਰ ਟਰੂਡੋ ਬਾਰੇ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ।
ਜਾਣਕਾਰੀ ਅਨੁਸਾਰ ਟਰੂਡੋ ਤੋਂ ਵੱਖ ਹੋਣ ਤੋਂ ਪਹਿਲਾਂ ਵੀ ਗ੍ਰੇਗੋਇਰ ਟਰੂਡੋ ਓਟਾਵਾ ਵਿੱਚ ਇੱਕ ਬਾਲ ਰੋਗ ਮਾਹਿਰ ਨਾਲ ਰਿਸ਼ਤੇ ਵਿੱਚ ਸਨ। ਇਸ ਗੱਲ ਦਾ ਖੁਲਾਸਾ ਬੱਚਿਆਂ ਦੇ ਮਾਹਿਰ ਡਾਕਟਰ ਮਾਰਕੋਸ ਬੇਟੋਲੀ 'ਤੇ ਦਰਜ ਤਲਾਕ ਦੇ ਮਾਮਲੇ 'ਚ ਲੱਗੇ ਦੋਸ਼ਾਂ ਤੋਂ ਹੋਇਆ ਹੈ।
ਡਾ. ਮਾਰਕੋਸ ਬੇਟੋਲੀ ਦੀ ਪਤਨੀ, ਅਨਾ ਰੇਮੋਂਡਾ, ਨੇ 26 ਅਪ੍ਰੈਲ 2023 ਨੂੰ ਦਾਇਰ ਕੀਤੀ ਤਲਾਕ ਦੀ ਪਟੀਸ਼ਨ ਵਿੱਚ ਦੋਸ਼ ਲਗਾਇਆ ਕਿ ਉਸਦਾ ਸਾਬਕਾ ਪਤੀ, ਡਾ. ਮਾਰਕੋਸ ਬੇਟੋਲੀ, "ਇੱਕ ਉੱਚ-ਪ੍ਰੋਫਾਈਲ ਔਰਤ ਨਾਲ ਨਾਜਾਇਜ਼ ਰਿਸ਼ਤੇ ਵਿੱਚ ਹੈ।" ਅਦਾਲਤੀ ਦਸਤਾਵੇਜ਼ਾਂ ਨੇ ਉਸ ਵਿਅਕਤੀ ਦੀ ਪਛਾਣ ਨਾਂ ਨਾਲ ਨਹੀਂ ਕੀਤੀ, ਪਰ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਰੇਮੰਡਾ ਸੋਪੀ ਗ੍ਰੈਗੋਇਰ ਟਰੂਡੋ ਦਾ ਹਵਾਲਾ ਦੇ ਰਹੀ ਸੀ। ਟਰੂਡੋ ਵੱਲੋਂ ਆਪਣੀ ਪਤਨੀ ਤੋਂ ਵੱਖ ਹੋਣ ਦਾ ਐਲਾਨ ਕਰਨ ਤੋਂ ਕੁਝ ਮਹੀਨੇ ਪਹਿਲਾਂ ਸਰਜਨ ਦੀ ਸਾਬਕਾ ਪਤਨੀ ਨੇ ਵੀ 'ਨਵੇਂ ਰਿਸ਼ਤੇ' ਨੂੰ ਲੈ ਕੇ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੱਤਾ ਸੀ।