ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰੂਪਨਗਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪਿੰਡ ਹਰੀਪੁਰ ਵਿੱਚ ਇੱਕ 9 ਸਾਲਾਂ ਬੱਚੇ 'ਤੇ ਪਿੱਟਬੁੱਲ ਕੁੱਤੇ ਨੇ ਬੁਰੀ ਤਰ੍ਹਾਂ ਹਮਲਾ ਕਰ ਦਿੱਤਾ। ਜਿਸ ਕਾਰਨ ਬੱਚਾ ਗੰਭੀਰ ਜਖ਼ਮੀ ਹੋ ਗਿਆ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੁੱਤੇ ਦੇ ਮਾਲਕ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਹਰਮੇਸ਼ ਕੁਮਾਰ ਨੇ ਦੱਸਿਆ ਕਿ ਪੀੜਤ ਬੱਚੇ ਦੀ ਮਾਂ ਸੁਖਜੀਤ ਕੌਰ ਨੇ ਸ਼ਿਕਾਇਤ 'ਚ ਕਿਹਾ ਕਿ ਇਹ ਘਟਨਾ ਬੀਤੀ ਦਿਨੀਂ ਦੁਪਹਿਰ ਦੇ ਸਮੇ ਵਾਪਰੀ ਹੈ ।
ਉਸ ਦਾ ਪੁੱਤ ਹਰਸ਼ਦੀਪ ਸਿੰਘ ਆਪਣੇ ਘਰ 'ਚ ਖੇਡ ਰਿਹਾ ਸੀ। ਇਸ ਦੌਰਾਨ ਉਸ ਦੀ ਗੁਆਂਢਣ ਕਮਲਜੀਤ ਕੌਰ ਦੇ ਪਿੱਟਬੁੱਲ ਕੁੱਤੇ ਨੇ ਉਨ੍ਹਾਂ ਦੇ ਘਰ ਅੰਦਰ ਵੜ ਕੇ ਹਰਸ਼ਦੀਪ 'ਤੇ ਹਮਲਾ ਕਰ ਦਿੱਤਾ, ਜਦੋ ਲੋਕਾਂ ਨੇ ਰੌਲਾ ਸੁਣਿਆ ਤਾਂ ਉਸ ਦੇ ਗੁਆਂਢੀ ਸਰੂਪ ਸਿੰਘ ਨੇ ਚਾਕੂ ਦੀ ਮਦਦ ਨਾਲ ਮੁੰਡੇ ਦੇ ਵਾਲ ਕੱਟ ਕੇ ਕੁੱਤੇ ਦਾ ਜਬਾੜਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਕੁੱਤੇ ਨੇ ਸਿਰ ਦੇ ਵਾਲ ਛੱਡ ਕੇ ਸਿਰ ਨੂੰ ਫੜ ਲਿਆ। ਜਿਸ ਤੋਂ ਬਾਅਦ ਲੋਕਾਂ ਨੇ ਕੁਹਾੜੀ ਨਾਲ ਕੁੱਤੇ ਨੂੰ ਮਾਰ ਕੇ ਮੁੰਡੇ ਦੀ ਜਾਨ ਬਚਾਈ ।