by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਾਜ਼ਿਲਕਾ ਦੀ ਮੰਡੀ ਅਰਨੀਵਾਲਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਕਮਰੇ ਦੀ ਛੱਤ ਡਿੱਗਣ ਕਾਰਨ ਦਾਦੀ- ਪੋਤੇ ਦੀ ਦਰਦਨਾਕ ਮੌਤ ਹੋ ਗਈ। ਦੱਸਿਆ ਜਾ ਰਿਹਾ ਪਰਿਵਾਰ ਦੇ 4 ਜੀਅ ਇੱਕ ਕਮਰੇ 'ਚ ਹੀ AC ਲਗਾ ਕੇ ਸੁੱਤੇ ਹੋਏ ਸਨ। ਘਰ ਦਾ ਮਾਲਕ ਰਜਤ ਦੇਰ ਰਾਤ ਬਾਥਰੂਮ ਕਰਨ ਲਈ ਗਿਆ ਤਾਂ ਅਚਾਨਕ ਕਮਰੇ ਦੀ ਛੱਤ ਡਿੱਗ ਗਈ। ਜਿਸ ਦੇ ਮਲਬੇ ਹੇਠਾਂ ਆਉਣ ਨਾਲ ਉਸ ਦੀ ਮਾਂ ਤੇ 5 ਸਾਲਾਂ ਬੱਚੇ ਦੀ ਜਾਨ ਚਲੀ ਗਈ। ਰਜਤ ਦੇ ਚਾਚੇ ਦੇ ਮੁੰਡੇ ਵਿੱਕੀ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਆਂਢੀਆਂ ਨੇ ਫੋਨ ਕਰਕੇ ਬੁਲਾਇਆ ਗਿਆ ਸੀ ਕਿ ਕਮਰੇ ਦੀ ਛੱਤ ਡਿੱਗ ਗਈ ਤੇ ਪਰਿਵਾਰ ਨਾਲ ਇਹ ਭਾਣਾ ਵਾਪਰ ਗਿਆ । ਉਹ ਮੌਕੇ 'ਤੇ ਆਪਣੀ ਤਾਈ ਤੇ ਭਤੀਜੇ ਹਸਪਤਾਲ ਲੈ ਕੇ ਗਏ ਤਾਂ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਸੂਚਨਾ ਮਿਲਦੇ ਹੀ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।