by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ ): ਭਾਖੜਾ ਡੈਮ 'ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਕੋਲ ਪਹੁੰਚ ਗਿਆ ਹੈ। ਦੱਸਿਆ ਜਾ ਰਿਹਾ ਭਾਖੜਾ ਡੈਮ ਫਲੱਡ ਗੇਟ ਨੂੰ BBMB ਪ੍ਰਸ਼ਾਸਨ ਵਲੋਂ ਕੁਝ ਸਮੇ ਲਈ 1 ਫੁੱਟ ਤੱਕ ਟੈਸਟਿੰਗ ਲਈ ਖੋਲ੍ਹ ਦਿੱਤਾ ਗਿਆ। BBMB ਪ੍ਰਸ਼ਾਸਨ ਵਲੋਂ ਝੀਲ 'ਚ 71000 ਪਾਣੀ ਦੀ ਆਮਦ ਨੂੰ ਲੈ ਕੇ ਚੰਡੀਗੜ੍ਹ 'ਚ ਇੱਕ ਅਹਿਮ ਮੀਟਿੰਗ ਰੱਖੀ ਗਈ ਹੈ। ਜਾਣਕਾਰੀ ਅਨੁਸਾਰ ਅੱਜ ਸਵੇਰੇ ਪਾਣੀ ਦਾ ਲੈਵਲ 1671.27 ਤੱਕ ਮਾਪਿਆ ਗਿਆ,ਉੱਥੇ ਹੀ ਅਧਿਕਾਰੀਆਂ ਅਨੁਸਾਰ ਸਤਲੁਜ ਦਰਿਆ 'ਚ ਨੰਗਲ ਡੈਮ ਵਲੋਂ 27500 ਕਿਉਸਿਕ ਪਾਣੀ ਛੱਡਿਆ ਜਾਵੇਗਾ। ਪਹਿਲਾਂ ਇਹ ਪਾਣੀ 19400 ਕਿਉਸਿਕ ਤੱਕ ਸੀ, ਹੁਣ ਇਸ ਦਾ ਪੱਧਰ ਕਾਫੀ ਵੱਧ ਗਿਆ ਹੈ। ਭਾਖੜਾ ਡੈਮ ਤੋਂ ਪਹਿਲਾਂ 42000 ਕਿਉਸਿਕ ਪਾਣੀ ਛੱਡਿਆ ਗਿਆ ਤੇ ਅੱਜ ਉਸ ਦਾ ਪੱਧਰ ਵੱਧ ਕੇ 50000 ਕਿਉਸਿਕ ਕੀਤਾ ਜਾ ਰਿਹਾ ਹੈ ।