by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਰਤਾਰਪੁਰ ਕਪੂਰਥਲਾ ਰੋਡ ਦੇ ਪਿੰਡ ਬਸਰਾਮਪੁਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਦਿੱਲੀ ਕਟੜਾ ਐਕਸਪ੍ਰੈੱਸ ਵੇਅ ਦੀ ਉਸਾਰੀ ਅਧੀਨ ਸੜਕ ਲਈ ਪੁੱਟੇ 60 ਫੁੱਟ ਡੂੰਘੇ ਟੋਏ 'ਚ ਇੱਕ ਇੰਜੀਨੀਅਰ ਡਿੱਗ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਪੁਲਿਸ ਅਧਿਕਾਰੀ ਰਮਨਦੀਪ ਸਿੰਘ ਨੇ ਦੱਸਿਆ ਕਿ ਸੜਕ ਦੇ ਕੰਮ ਕਰਨ ਲਈ ਸਬੰਧਤ ਕੰਪਨੀ ਵਲੋਂ ਪੁੱਟੇ ਗਏ ਡੂੰਘੇ ਟੋਏ 'ਚ ਮਸ਼ੀਨ ਖ਼ਰਾਬ ਹੋ ਗਈ, ਜਿਸ ਦੀ ਮੁਰੰਮਤ ਕਰਨ ਦੀ ਹਾਲੇ ਲੋੜ ਸੀ । ਅੱਜ ਸਵੇਰੇ ਕੰਮ ਕਰਦੇ ਹੋਏ ਸੁਰੇਸ਼ ਨਾਮ ਦਾ ਵਿਅਕਤੀ ਹੇਠਾਂ ਉਤਾਰਿਆ ਗਿਆ ਤਾਂ ਟੋਏ ਦੇ ਆਏ -ਦੁਆਲੇ ਦੀ ਮਿੱਟੀ ਅਚਾਨਕ ਧਸਣ ਲੱਗੀ ਤੇ ਦੇਖਦੇ ਹੀ ਦੇਖਦੇ ਕਾਫੀ ਮਿੱਟੀ ਕੰਮ ਕਰਦੇ ਇੰਜੀਨੀਅਰ 'ਤੇ ਡਿੱਗਣ ਕਾਰਨ ਉਕਤ ਇੰਜੀਨੀਅਰ ਮਿੱਟੀ 'ਚ ਫਸ ਗਿਆ। ਜਿਸ ਦਾ ਕਾਫੀ ਸਮਾਂ ਬੀਤ ਗਿਆ ਪਰ ਕੁਝ ਪਤਾ ਨਹੀਂ ਲੱਗ ਸਕਿਆ ਹੈ।