by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਿਰੋਜ਼ਪੁਰ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ,ਜਿੱਥੇ ਨਸ਼ੇ ਨੇ 10 ਮਹੀਨਿਆਂ 'ਚ ਬਜ਼ੁਰਗ ਅੰਨ੍ਹੀ ਮਾਂ ਦੇ 4 ਪੁੱਤਾਂ ਦੀ ਜਾਨ ਲੈ ਲਈ। ਦੱਸਿਆ ਜਾ ਰਿਹਾ ਹੁਣ ਮਾਂ ਆਪਣੇ ਪੁੱਤਾਂ ਦੀਆਂ ਤਸਵੀਰਾਂ ਤੇ ਯਾਦਾਂ ਨਾਲ ਰਹਿ ਗਈਆਂ ਹਨ। ਹੁਣ ਮਾਂ ਤਾਂਜੋ ਕੋਲ ਕੁਆਰੀ ਨੇਤਰਹੀਣ ਇੱਕ ਧੀ ਹੈ ,ਦੋਵੇ ਮੰਗ ਕੇ ਰੋਟੀ ਖਾਂਦੀਆਂ ਹਨ ।ਇਨ੍ਹਾਂ ਹੀ ਨਹੀ ਉਹ ਕੰਧਾਂ ਨੂੰ ਫੜ ਕੇ ਤੁਰਦੀ ਹੈ। ਉਨ੍ਹਾਂ ਦਾ ਮਾਰਗਦਰਸ਼ਨ ਕਰਨ ਵਾਲਾ ਕੋਈ ਨਹੀ ਬਚਿਆ ।ਮਾਂ ਨੇ ਦੱਸਿਆ ਕਿ ਮੇਰੇ 5 ਪੁੱਤ ਤੇ 4 ਧੀਆਂ ਸਨ ।ਵੱਡਾ ਪੁੱਤ ਭੋਲਾ 3 ਬੱਚਿਆਂ ਦਾ ਪਿਤਾ ਸੀ ,ਸੁਖਦੇਵ ਦੇ 4 ਬੱਚਿਆਂ ਬੱਚੇ ਸਨ, ਕਮਲਜੀਤ ਇੱਕ ਧੀ ਦਾ ਪਿਤਾ ਸੀ ਤੇ ਬਲਵਿੰਦਰ ਅਣਵਿਆਹੀਆਂ ਸੀ। ਚਾਰੋ ਮਜ਼ਦੂਰੀ ਕਰ ਕੇ ਘਰ ਚਲਾਉਦੇ ਸਨ। ਉਹ ਮੇਰੀ ਤੇ ਆਪਣੀ ਭੈਣ ਵੀਨਾ ਦੀ ਦੇਖਭਾਲ ਕਰਦੇ ਸਨ । ਕਰੀਬ 10 ਸਾਲ ਪਹਿਲਾਂ ਮੇਰੇ ਪਤੀ ਦੀ ਮੌਤ ਹੋ ਗਈ ।ਇਸ ਤੋਂ ਬਾਅਦ ਚਾਰੋ ਪੁੱਤਰਾਂ ਦੀ ਨਸ਼ਾ ਕਰਨ ਕਰਕੇ ਮੌਤ ਹੋ ਗਈ।