by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਤਰਨਤਾਰਨ ਦੇ ਪਿੰਡ ਬੁਰਜ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ,ਜਿੱਥੇ ਦੇਰ ਰਾਤ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਜਿਸ ਤੋਂ ਅਗਲੇ ਦਿਨ ਹੀ ਉਸ ਦੇ ਚਚੇਰੇ ਭਰਾ ਦੀ ਨਸ਼ੇ ਨੇ ਜਾਨ ਲੈ ਗਈ। ਦੱਸਿਆ ਜਾ ਰਿਹਾ ਪਿੰਡ ਬੁਰਜ ਦੇ ਰਹਿਣ ਵਾਲੇ ਇੰਦਰਜੀਤ ਸਿੰਘ, ਜੋ ਨਸ਼ੇ ਕਰਨ ਦਾ ਆਦੀ ਸੀ। ਜਿਸ ਨੂੰ ਪਰਿਵਾਰ ਵਲੋਂ 1 ਮਹੀਨਾ ਪਹਿਲਾਂ ਉਸ ਦੇ ਮਾਮੇ ਕੋਲ ਨਿਊਜ਼ੀਲੈਂਡ ਵਿਖੇ ਭੇਜ ਦਿੱਤਾ ਗਿਆ ਸੀ। ਉਥੋਂ ਉਹ 15 ਦਿਨ ਪਹਿਲਾਂ ਹੀ ਭਾਰਤ ਵਾਪਸ ਆਇਆ। ਇੰਦਰਜੀਤ ਨੂੰ ਸੁਧਾਰਨ ਲਈ ਪਰਿਵਾਰ ਵਲੋਂ ਨਾਨਕਿਆਂ ਦੇ ਘਰ ਵੀ ਭੇਜਿਆ ਗਿਆ। ਬੀਤੀ ਦਿਨੀਂ ਇੰਦਰਜੀਤ ਸਿੰਘ ਆਪਣੇ ਨਾਨਕੇ ਘਰ ਬਾਹਰ ਬਿਨਾਂ ਕਿਸੇ ਨੂੰ ਦੱਸੇ ਚਲਾ ਗਿਆ ਤੇ ਉਸ ਨੇ ਨਸ਼ੇ ਦਾ ਟੀਕਾ ਲਗਾਇਆ ।ਜਿਸ ਤੋਂ ਬਾਅਦ ਉਸ ਦੀ ਸਿਹਤ ਜ਼ਿਆਦਾ ਖ਼ਰਾਬ ਹੋ ਗਈ ਤੇ ਕੁਝ ਸਮੇ ਬਾਅਦ ਉਸ ਦੀ ਮੌਤ ਹੋ ਗਈ। ਇਸ ਘਟਨਾ ਨਾਲ ਪਰਿਵਾਰਿਕ ਮੈਬਰਾਂ ਦਾ ਰੋ -ਰੋ ਬੁਰਾ ਹਾਲ ਹੈ, ਜਦਕਿ ਇਲਾਕੇ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।