ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਬੋਹਰ ਤੋਂ ਇਸ ਮਾਮਲਾ ਸਾਹਮਣੇ ਆਇਆ ਹੈ ,ਜਿੱਥੇ ਇੱਕ ਵਿਅਕਤੀ ਨੇ ਬੀਤੀ ਸ਼ਾਮ ਕਿਸੇ ਕਾਰਨ ਕਰਕੇ ਨਹਿਰ 'ਚ ਛਾਲ ਮਾਰ ਦਿੱਤੀ। ਜਿਸ ਦੀ ਲਾਸ਼ ਅੱਜ ਸਵੇਰੇ ਡੰਗਰਖੇੜਾ ਨਹਿਰ 'ਚੋ ਬਰਾਮਦ ਹੋਈ ਹੈ । ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਲਾਸ਼ ਨੂੰ ਕਬਜ਼ੇ 'ਚ ਲੈ ਕੇ ਹਸਪਤਾਲ ਮੁਰਦਾਘਰ ਰੱਖਵਾ ਦਿੱਤੀ ਹੈ। ਮ੍ਰਿਤਕ 5 ਭੈਣਾਂ ਦਾ ਇਕਲੌਤਾ ਭਰਾ ਸੀ । ਦੱਸਿਆ ਜਾ ਰਿਹਾ ਨਹਿਰ 'ਚ ਛਾਲ ਮਾਰਨ ਤੋਂ ਪਹਿਲਾਂ ਮ੍ਰਿਤਕ ਨੇ ਆਪਣੀ ਪਤਨੀ ਨੂੰ ਫੋਨ ਕਰਕੇ ਨਹਿਰ 'ਚ ਛਾਲ ਮਾਰਨ ਬਾਰੇ ਦੱਸਿਆ ਸੀ।
ਜਿਸ ਤੋਂ ਬਾਅਦ ਪਰਿਵਾਰਿਕ ਮੈਬਰਾਂ ਵੱਲੋ ਉਸ ਦੀ ਭਾਲ ਕੀਤੀ ਜਾ ਰਹੀ ਸੀ। ਮ੍ਰਿਤਕ ਵਿਅਕਤੀ ਦੀ ਪਛਾਣ ਮੰਗਲ ਸਿੰਘ ਦੇ ਰੂਪ 'ਚ ਹੋਈ ਹੈ। ਮੰਗਲ ਸਿੰਘ 2 ਬੱਚਿਆ ਦਾ ਪਿਤਾ ਸੀ ਤੇ ਜੂਸ ਦਾ ਸਟਾਲ ਚਲਾ ਕੇ ਘਰ ਦਾ ਗੁਜ਼ਾਰਾ ਚਲਾਉਂਦਾ ਸੀ । ਬੀਤੀ ਸ਼ਾਮ ਉਸ ਨੇ ਸ਼ਰਾਬ ਦੇ ਨਸ਼ੇ 'ਚ ਆਪਣੀ ਪਤਨੀ ਨੂੰ ਫੋਨ ਕਰ ਕਿਹਾ ਕਿ ਉਹ ਨਹਿਰ 'ਚ ਛਾਲ ਮਾਰਨ ਜਾ ਰਿਹਾ ਹੈ। ਜਿਸ ਤੋਂ ਬਾਅਦ ਉਸ ਨੇ ਨਹਿਰ 'ਚ ਛਾਲ ਮਾਰ ਦਿੱਤੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।