ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ,ਜਿੱਥੇ ਆਬਾਦਪੁਰਾ 'ਚ ਇੱਕ ਨਿੱਜੀ ਸਕੂਲ ਦੇ ਪ੍ਰਿੰਸੀਪਲ 'ਤੇ ਤੇਜ਼ਧਾਰ ਹਥਿਆਰ ਨਾਲ ਬੁਰੀ ਤਰ੍ਹਾਂ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਦੌਰਾਨ ਪ੍ਰਿੰਸੀਪਲ ਨੂੰ ਗੰਭੀਰ ਜਖ਼ਮੀ ਹਾਲਤ 'ਚ ਲੋਕਾਂ ਵਲੋਂ ਹਸਪਤਾਲ ਭਰਤੀ ਕਰਵਾਇਆ ਗਿਆ, ਉੱਥੇ ਡਾਕਟਰਾਂ ਵਲੋਂ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ । ਦੱਸਿਆ ਜਾ ਰਿਹਾ ਆਬਾਦਪੁਰਾ ਵਿੱਚ ਇੱਕ ਨਿੱਜੀ ਸਕੂਲ ਦੇ ਪ੍ਰਿੰਸੀਪਲ SR ਕਟਾਰੀਆ ਨੂੰ ਕੁਝ ਅਣਪਛਾਤੇ ਨੌਜਵਾਨਾਂ ਨੇ ਸਕੂਲ ਅੰਦਰ ਆ ਕੇ ਤੇਜ਼ਧਾਰ ਹਥਿਆਰ ਨਾਲ ਵੱਢ ਦਿੱਤਾ। ਹਮਲੇ 'ਚ ਪ੍ਰਿੰਸੀਪਲ ਦਾ ਕੰਨ ਤੱਕ ਕੱਟਿਆ ਗਿਆ।
ਹਮਲਾ ਕਰਨ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਸਕੂਲ 'ਚ ਛੁੱਟੀ ਹੋਣ ਕਾਰਨ ਸਕੂਲ 'ਚ ਪ੍ਰਿੰਸੀਪਲ ਤੇ ਇੱਕ ਕੰਮ ਕਰਨ ਵਾਲੀ ਮਹਿਲਾ ਮੌਜੂਦ ਸੀ। ਜਿਸ ਸਮੇ ਹਮਲਾ ਹੋਇਆ, ਉਸ ਸਮੇ ਮਹਿਲਾ ਬਾਹਰ ਕੋਈ ਕੰਮ ਕਰ ਰਹੀ ਸੀ, ਜਦੋ ਉਸ ਨੇ ਪ੍ਰਿੰਸੀਪਲ ਨੂੰ ਗੰਭੀਰ ਜਖ਼ਮੀ ਹਾਲਤ 'ਚ ਦੇਖਿਆ ਤੇ ਉਸ ਨੇ ਲੋਕਾਂ ਨੂੰ ਇਕੱਠਾ ਕਰਕੇ ਜਖ਼ਮੀ ਪ੍ਰਿੰਸੀਪਲ ਹਸਪਤਾਲ ਭਰਤੀ ਕਰਵਾਇਆ । ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਅਨੁਸਾਰ ਪੁਲਿਸ ਵਲੋਂ ਇਸ ਮਾਮਲੇ ਸਬੰਧੀ 2 ਨੌਜਵਾਨਾਂ ਨੂੰ ਰਾਊਂਡਅੱਪ ਕੀਤਾ ਗਿਆ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰ ਲਿਆ ਹੈ ।