by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿਆਹ ਤੋਂ 18 ਸਾਲ ਬਾਅਦ ਆਪਣੀ ਪਤਨੀ ਸੋਢੀ ਤੋਂ ਵੱਖ ਹੋ ਗਏ ਹਨ। ਇਸ ਬਾਰੇ ਟਰੂਡੋ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਕੇ ਐਲਾਨ ਕੀਤਾ ਹੈ। ਦੱਸਿਆ ਜਾ ਰਿਹਾ ਸੋਫੀ ਗ੍ਰੇਗੋਇਰ ਟਰੂਡੋ ਇਸ ਸਮੇ ਆਪਣੇ ਗ੍ਰਹਿ ਸ਼ਹਿਰ ਕਿਊਬਿਕ 'ਚ ਹੈ। ਸੋਫੀ ਇੱਕ TV ਰਿਪੋਰਟ ਵੀ ਰਹਿ ਚੁੱਕੀ ਹੈ ।
ਦੱਸ ਦਈਏ ਕਿ PM ਟਰੂਡੋ ਤੇ ਸੋਫੀ ਨੇ 3 ਬੱਚੇ ਹੀ ਹਨ । ਟਰੂਡੋ ਨੇ ਪੋਸਟ ਸਾਂਝੀ ਕਰਦੇ ਕਿਹਾ ਕਿ ਸੋਫੀ ਤੇ ਮੈ ਤੁਹਾਡੇ ਨਾਲ ਸਚਾਈ ਸਾਂਝੀ ਕਰਨਾ ਚਾਹੁੰਦੇ ਹਾਂ ਕਿ ਬਹੁਤ ਸਾਰਿਆਂ ਮੁਸ਼ਕਲਾਂ ਤੋਂ ਬਾਅਦ ਅਸੀਂ ਵੱਖ ਹੋਣ ਦਾ ਫੈਸਲਾ ਕੀਤਾ ਹੈ….. ਹਮੇਸ਼ਾ ਵਾਂਗ ਅਸੀਂ ਇੱਕ ਦੂਜੇ ਲਈ ਸਤਿਕਾਰ ਤੇ ਪਿਆਰ ਨਾਲ ਨਜ਼ਦੀਕੀ ਪਰਿਵਾਰ ਬਣ ਕੇ ਰਹਾਂਗੇ ਤੇ ਜੋ ਅਸੀਂ ਬਣਾਇਆ ਹੈ….. ਉਸ ਨੂੰ ਅੱਗੇ ਵੀ ਬਣਾਉਣਾ ਜਾਰੀ ਰੱਖਾਂਗੇ । ਟਰੂਡੋ ਦਾ ਸੋਢੀ ਨਾਲ 2005 ਮਈ ਨੂੰ ਵਿਆਹ ਹੋਇਆ ਸੀ ।