by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਿਛਲੇ ਦਿਨੀਂ ਹੋਈ ਭਾਰੀ ਬਰਸਾਤ ਕਾਰਨ ਕਈ ਥਾਵਾਂ 'ਤੇ ਹੜ੍ਹ ਆਉਣ ਕਾਰਨ ਹਜ਼ਾਰਾਂ ਲੋਕਾਂ ਦੀ ਜਾਨ ਚੱਲੀ ਗਈ, ਉੱਥੇ ਹੀ ਹਿਮਾਚਲ ਦੇ ਮਨਾਲੀ 'ਚ ਇੱਕ ਸਵਾਰੀਆਂ ਨਾਲ ਭਰੀ ਬੱਸ ਹੜ੍ਹ 'ਚ ਰੁੜ੍ਹ ਗਈ ਸੀ। ਦੱਸਿਆ ਜਾ ਰਿਹਾ ਇਸ ਬੱਸ 'ਚ ਸਵਾਰ ਇਕੋ ਪਰਿਵਾਰ ਦੇ 3 ਜੀਆਂ ਲਾਸ਼ਾਂ ਬਰਾਮਦ ਹੋਈਆਂ ਹਨ । ਲਾਸ਼ਾਂ ਮਿਲਣ ਕਾਰਨ ਸਨਸਨੀ ਫੈਲ ਗਈ । ਦੱਸਣਯੋਗ ਹੈ ਕਿ ਪਿਛਲੇ ਦਿਨੀਂ ਮਨਾਲੀ 'ਚ ਬਰਸਾਤ ਦੌਰਾਨ ਹੜ੍ਹ ਆ ਗਿਆ ਤੇ ਬਹੁਤ ਸਾਰੇ ਮਕਾਨ ,ਦੁਕਾਨਾਂ ਤੇ ਲੋਕ ਪਾਣੀ 'ਚ ਰੁੜ੍ਹ ਗਏ ਸਨ। ਇਸ ਤਰ੍ਹਾਂ ਚੰਡੀਗੜ੍ਹ ਤੋਂ ਸਵਾਰੀਆਂ ਨੂੰ ਲੈ ਕੇ ਮਨਾਲੀ ਜਾ ਰਹੀ PRTC ਦੀ ਬੱਸ ਲਾਪਤਾ ਹੋ ਗਈ ਸੀ। ਜਿਸ ਤੋਂ ਬਾਅਦ ਸੰਗਰੂਰ ਦੇ ਰਹਿਣ ਵਾਲੇ PRTC ਬੱਸ ਦੇ ਡਰਾਈਵਰ ਦੀ ਲਾਸ਼ ਮਿਲ ਗਈ ਸੀ ਪਰ ਬਾਕੀਆਂ ਦਾ ਕੁਝ ਪਤਾ ਨਹੀ ਲੱਗਾ ਸੀ ।