ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਤੋਂ ਆਏ ਦਿਨ ਲੁੱਟ- ਖੋਹ ,ਕਤਲ ਤੇ ਫਿਰੌਤੀ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ, ਜੋ ਹੁਣ ਪੰਜਾਬੀਆਂ ਲਈ ਚਿੰਤਾ ਦਾ ਵਿਸ਼ਾ ਬਣ ਗਈ ਹੈ। ਇਨ੍ਹਾਂ ਅਪਰਾਧਾਂ ਕਾਰਨ ਹੁਣ ਹੋਰ ਦੇਸ਼ਾਂ 'ਚ ਵੀ ਇਸ ਬਾਰੇ ਚਰਚਾਵਾਂ ਹੋ ਰਹੀਆਂ ਹਨ । ਜਿਵੇ ਖਾਲਿਸਤਾਨ ਦਾ ਮੁੱਦਾ ਜਾਂ ਫਿਰ ਕਤਲ ਤੇ ਫਿਰੌਤੀ ਦੇ ਮਾਮਲਿਆਂ 'ਚ ਹੋ ਰਿਹਾ ਵਾਧਾ , ਉੱਥੇ ਹੀ ਇਨ੍ਹਾਂ ਵਾਰਦਾਤਾਂ ਦਾ ਜ਼ਿਆਦਾਤਰ ਅਸਰ ਪੰਜਾਬੀਆਂ ਤੇ ਭਾਰਤ 'ਤੇ ਪੈ ਰਿਹਾ ਹੈ ਕਿਉਕਿ ਕੈਨੇਡਾ 'ਚ ਰਹਿ ਰਹੇ ਪੰਜਾਬੀ ਤੇ ਭਾਰਤੀ ਲੋਕ ਖੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਹਨ।
ਜਾਣਕਾਰੀ ਅਨੁਸਾਰ ਕੈਨੇਡਾ 'ਚ ਫਿਰੌਤੀ ਤੇ ਲੁੱਟ- ਖੋਹ ਦੀਆਂ ਵਾਰਦਾਤਾਂ 'ਚ 40 ਫੀਸਦੀ ਵਾਧਾ ਹੋਇਆ, ਜਦਕਿ ਪਿਸਤੌਲ ਤੇ ਬੰਦੂਕ ਨਾਲ ਕਤਲ ਦੀਆਂ ਘਟਨਾਵਾਂ 'ਚ 85 ਫੀਸਦੀ ਵਾਧਾ ਹੋਇਆ, ਬਾਕੀ ਵਾਰਦਾਤਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਅੰਜਾਮ ਦਿੱਤਾ ਜਾ ਰਿਹਾ। ਹੁਣ ਪੰਜਾਬੀ ਖੁਦ ਨੂੰ ਕੈਨੇਡਾ 'ਚ ਸੁਰੱਖਿਅਤ ਮਹਿਸੂਸ ਨਹੀਂ ਕਰਦੇ, ਇਸ ਲਈ ਲੋਕ ਯੂਰਪ ਤੇ UK ਵੱਲ ਨੂੰ ਜ਼ਿਆਦਾ ਰੁੱਖ ਕਰ ਰਹੇ ਹਨ ।