ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਾਘਾ ਪੁਰਾਣਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਕੁੜੀ ਨੇ ਦੁਕਾਨਦਾਰ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਹ ਘਟਨਾ ਦੁਪਹਿਰ ਦੇ ਕਰੀਬ 3 ਵਜੇ ਦੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਦੁਕਾਨਦਾਰ ਕੁੜੀ ਵਲੋਂ ਰੌਲਾ ਪਾਉਣ 'ਤੇ ਲੋਕਾਂ ਨੇ ਹਮਲਾਵਰ ਕੁੜੀ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਹਮਲਾ ਕਰਨ ਵਾਲੀ ਕੁੜੀ ਨੇ ਮਹਿਲਾ ਦੀ ਗਰਦਨ ਤੇ ਪਿੱਠ 'ਤੇ ਚਾਕੂ ਮਾਰਿਆ। ਜਿਸ ਕਾਰਨ ਉਸ ਨੂੰ ਗੰਭੀਰ ਜਖ਼ਮੀ ਹਾਲਤ 'ਚ ਹਸਪਤਾਲ ਭਰਤੀ ਕਰਵਾਇਆ ਗਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ।
ਇਹ ਘਟਨਾ ਬਾਘਾ ਪੁਰਾਣਾ ਦੇ ਨਿਹਾਲ ਸਿੰਘ ਵਾਲਾ ਰੋਡ ਕੋਲ ਸਥਿਤ ਇੱਕ ਸਟੋਰ ਦੀ ਦੱਸੀ ਜਾ ਰਹੀ ਹੈ। ਜਖ਼ਮੀ ਮਹਿਲਾ ਦਾ ਨਾਮ ਪੂਨਮ ਹੈ। ਪੀੜਤਾ ਨੇ ਦੱਸਿਆ ਕਿ ਇੱਕ ਕੁੜੀ ਸਮਾਨ ਖਰੀਦਣ ਲਈ ਦੁਕਾਨ 'ਚ ਦਾਖਲ ਹੋਈ ਤੇ ਦੁਕਾਨਦਾਰ ਮਹਿਲਾ ਪੂਨਮ ਨੇ ਉਸ ਨੂੰ ਅੰਡਰਗਾਰਮੈਟ੍ਸ ਦਿਖਾਉਣ ਲਈ ਕਿਹਾ ,ਜਦੋ ਪੂਨਮ ਅੰਦਰੋਂ ਸਾਮਾਨ ਲੈ ਕੇ ਆਈ ਤਾਂ ਉਸ ਨੇ ਪੂਨਮ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।