by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ 12500 ਕੱਚੇ ਅਧਿਆਪਕਾਂ ਨੂੰ ਵੱਡਾ ਤੋਹਫ਼ਾ ਦਿੱਤਾ ਜਾਵੇਗਾ। ਦੱਸਿਆ ਜਾ ਰਿਹਾ CM ਮਾਨ ਚੰਡੀਗੜ੍ਹ 'ਚ 12500 ਅਧਿਆਪਕਾਂ ਨੂੰ ਪੱਕਾ ਕਰਨ ਲਈ ਪੱਤਰ ਸੌਂਪਣਗੇ । ਇਸ ਸਮਾਗਮ ਦੌਰਾਨ CM ਮਾਨ ਨੇ ਕਿਹਾ ਕਿ ਅਸੀਂ 12500 ਕੱਚੇ ਅਧਿਆਪਕਾਂ ਨੂੰ ਪੱਕੇ ਕਰਕੇ ਆਪਣਾ ਵਾਅਦਾ ਪੂਰਾ ਕਰਨ ਲੱਗੇ ਹਾਂ । ਉਨ੍ਹਾਂ ਨੇ ਕਿਹਾ ਉਹ ਅਧਿਆਪਕ ਦੇ ਪੁੱਤ ਹਨ…. ਇਸ ਲਈ ਸਭ ਕੁਝ ਜਾਣਦੇ ਹਨ। ਉੱਥੇ ਹੀ CM ਮਾਨ ਨੇ ਪਿਛਲੀਆਂ ਸਰਕਾਰਾਂ ਤੇ ਸ਼ਬਦਾਵਲੀ ਹਮਲਾ ਕਰਦੇ ਕਿਹਾ ਕਿ ਪਹਿਲਾਂ ਅਧਿਆਪਕਾਂ 'ਤੇ ਲਾਠੀਆਂ ਵਰ੍ਹਾਈਆਂ ਜਾਂਦੀਆਂ ਸੀ…. ਕਈ ਅਧਿਆਪਕਾਂ ਨੂੰ ਨਹਿਰਾਂ 'ਚ ਛਾਲਾਂ ਮਾਰਨੀਆਂ ਪਈਆਂ ।