by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਕਈ ਇਲਾਕਿਆਂ 'ਚ ਕਈ ਦਿਨਾਂ ਤੋਂ ਕੁਦਰਤ ਦਾ ਕਹਿਰ ਦੇਖਣ ਨੂੰ ਮਿਲ ਰਿਹਾ , ਉੱਥੇ ਹੀ ਹੜ੍ਹ ਦੇ ਪਾਣੀ ਕਾਰਨ ਝੋਨੇ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ। ਦੱਸਿਆ ਜਾ ਰਿਹਾ ਕਈ ਇਲਾਕਿਆਂ ਵਿਚ ਕਿਸਾਨਾਂ ਵਲੋਂ ਤਾਜ਼ਾ ਹੀ ਝੋਨੇ ਦੀ ਫਸਲ ਲਗਾਈ ਗਈ ਸੀ, ਜੋ ਹੁਣ ਤਬਾਹ ਹੋ ਗਈ ਤੇ ਦੁਬਾਰਾ ਫਸਲ ਲਗਾਉਣ ਲਈ ਕਿਸਾਨਾਂ ਕੋਲ ਪਨੀਰੀ ਦੀ ਘਾਟ ਸਭ ਤੋਂ ਵੱਡੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ। ਜਿਸ ਕਾਰਨ ਪੰਜਾਬ ਸਰਕਾਰ ਕਿਸਾਨਾਂ ਦੀ ਮਦਦ ਲਈ ਅੱਗੇ ਆਈ ਹੈ ।ਪੰਜਾਬ ਸਰਕਾਰ ਵਲੋਂ ਝੋਨੇ ਦੀ ਪਨੀਰੀ ਲਈ ਹੈਲਪ ਨੰਬਰ ਜਾਰੀ ਕੀਤਾ ਹੈ। ਇਸ ਨੰਬਰ 'ਤੇ ਫੋਨ ਕਰਕੇ ਕਿਸਾਨ ਕੋਈ ਵੀ ਮਦਦ ਲੈ ਸਕਦੇ ਹਨ । ਕਿਸਾਨਾਂ ਦੀ ਮਦਦ ਲਈ 7710665725 ਨੰਬਰ ਜਾਰੀ ਕੀਤਾ ਗਿਆ।