ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ 'ਚ ਗਰਮੀ ਤੋਂ ਬਾਅਦ ਲੋਕਾਂ ਨੂੰ ਭਾਰੀ ਬਰਸਾਤ ਕਾਰਨ ਹੜ੍ਹ ਵਰਗੇ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ, ਉੱਥੇ ਹੀ ਬਰਸਾਤੀ ਪਾਣੀ ਕਾਰਨ ਸਕਿਨ ਤੇ ਪੇਟ ਦੀਆਂ ਕਈ ਬੀਮਾਰੀਆਂ ਹੋਣ ਦਾ ਖ਼ਤਰਾ ਵੱਧ ਰਹੀਆਂ ਹੈ। ਮਾਨਸੂਨ ਦੇ ਮੌਸਮ 'ਚ ਬੁਖਾਰ, ਗਲੇ 'ਚ ਖਰਾਸ਼ ਤੇ ਹੋਰ ਇਨਫੈਕਸ਼ਨ ਦੇ ਹੋਣ ਦੀ ਸੰਭਾਵਨਾ ਬਣੀ ਹੋਈ ਹੈ। ਪੰਜਾਬ ਦੇ ਕਈ ਇਲਾਕਿਆਂ 'ਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਹੜ੍ਹ ਵਰਗੇ ਹਾਲਾਤ ਹੋ ਗਏ ਹਨ , ਕਈ ਲੋਕ ਘਰੋਂ ਬੇਘਰ ਹੋ ਗਏ ਰਹੇ ਹਨ।
ਮੀਂਹ ਦੇ ਮੌਸਮ 'ਚ ਸਿਹਤ ਪ੍ਰਤੀ ਥੋੜ੍ਹੀ ਜਿਹੀ ਲਾਪ੍ਰਵਾਹੀ ਤੁਹਾਨੂੰ ਬੁਰੀ ਤਰ੍ਹਾਂ ਨਾਲ ਬੀਮਾਰ ਕਰ ਸਕਦੀ ਹੈ ਹੈ। ਡਾ. ਅੰਕੁਸ਼ ਨੇ ਦੱਸਿਆ ਕਿ ਬਰਸਾਤੀ ਮੌਸਮ 'ਚ ਜੋਡੀਸ ,ਟਾਈਫ਼ਾਈਡ ,ਹੈਜ਼ਾ ,ਪੇਟ ਨਾਲ ਜੁੜਿਆ ਬੀਮਾਰੀਆਂ ਹੋ ਰਹੀਆਂ ਹਨ । ਉਨ੍ਹਾਂ ਨੇ ਕਿਹਾ ਕਿ ਬਰਸਾਤੀ ਮੌਸਮ 'ਚ ਫਿਲਟਰ ਪਾਣੀ ਜਾਂ ਫਿਰ ਪਾਣੀ ਨੂੰ ਚੰਗੀ ਤਰ੍ਹਾਂ ਉਬਾਲ ਕੇ ਠੰਡਾ ਕਰਕੇ ਪੀਓ। ਇਸ ਦੇ ਨਾਲ ਹੀ ਘਰ ਦਾ ਬਣਿਆ ਖਾਣਾ ਹੀ ਖਾਓ ਕਿਉਕਿ ਬਾਹਰ ਦਾ ਖਾਣ ਨਾਲ ਪੇਟ ਨਾਲ ਜੁੜਿਆ ਖ਼ਤਰਨਾਕ ਬੀਮਾਰੀਆਂ ਹੋ ਸਕਦੀਆਂ ਹਨ ।