ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਿਲੌਰ ਤੋਂ ਰੂਹ ਕੰਬਾਊ ਘਟਨਾ ਸਾਹਮਣੇ ਆ ਰਹੀ ਹੈ ,ਜਿੱਥੇ ਇੱਕ ਕਿਸਾਨ ਨੇ ਆਪਣੇ ਖੇਤਾਂ 'ਚ ਕੰਮ ਕਰਨ ਵਾਲੇ ਨਾਬਾਲਗ ਪ੍ਰਵਾਸੀ ਮਜ਼ਦੂਰ ਨੂੰ ਤਾਲਿਬਾਨੀ ਸਜ਼ਾ ਦਿੱਤੀ। ਦੱਸਿਆ ਜਾ ਰਿਹਾ ਕਿਸਾਨ ਨੇ ਨਾਬਾਲਗ ਨੂੰ ਦਰੱਖਤ ਨਾਲ ਬੰਨ੍ਹ ਕੇ ਪੁੱਠਾ ਲਟਕਾਈ ਰੱਖਿਆ ,ਜਦੋ ਤੱਕ ਉਸ ਦੇ ਨੱਕ ਅੱਖਾਂ ,ਮੂੰਹ 'ਚੋ ਖੂਨ ਨਹੀ ਨਿਕਲਣਾ ਸ਼ੁਰੂ ਹੋ ਗਿਆ। ਬੇਰਹਿਮ ਕਿਸਾਨ ਨੇ ਨਾਬਾਲਗ ਨੂੰ ਉਲਟਾ ਲਟਕਾ ਉਸ ਦੇ ਪਰਿਵਾਰਿਕ ਮੈਬਰਾਂ ਨੂੰ ਵੀਡੀਓ ਕਾਲ ਕਰਕੇ ਉਸ ਨੂੰ ਲੱਤਾਂ ਨਾਲ ਕੁੱਟਿਆ । ਜਾਣਕਾਰੀ ਅਨੁਸਾਰ ਨਾਬਾਲਗ ਨੂੰ ਮਾਰਨ ਦੀ ਧਮਕੀ ਦੇ ਕੇ ਕਿਸਾਨ ਨੇ ਉਸ ਨੇ ਪਰਿਵਾਰਿਕ ਮੈਬਰਾਂ ਕੋਲੋਂ 35 ਹਜ਼ਾਰ ਰੁਪਏ ਖਾਤੇ 'ਚ ਪਵਾਏ ਤਾਂ ਫਿਰ ਉਸ ਨਾਬਾਲਗ ਨੂੰ ਛੱਡਿਆ। ਪਿੰਡ ਛੋਟੀ ਪਾਲਨੌਂ ਦਾ ਕਿਸਾਨ ਮਨਵੀਰ ਸਿੰਘ, ਜੋ ਆਪਣੇ ਪਿੰਡ ਦਾ ਪੰਚ ਹੈ। ਉਸ ਨੇ ਖੇਤਾਂ 'ਚ ਕੰਮ ਕਰਨ ਵਾਲੇ ਨਾਬਾਲਗ ਪ੍ਰਵਾਸੀ ਅਮਰਜੀਤ ਨੂੰ ਐਡਵਾਂਸ ਦੇ ਰੂਪ 'ਚ 35 ਹਜ਼ਾਰ ਰੁਪਏ ਦਿੱਤੇ ਸਨ।
ਅਮਰਜੀਤ ਉਹ ਪੈਸੇ ਲੈ ਕੇ ਆਪਣੇ ਪਿੰਡ ਚਲਾ ਗਿਆ ,ਇਸ ਗੱਲ ਤੋਂ ਮਨਵੀਰ ਸਿੰਘ ਨੇ ਗੁੱਸੇ 'ਚ ਆ ਕੇ ਪਹਿਲਾਂ CCTV ਕੈਮਰੇ ਚੈਕ ਕੀਤੇ, ਫਿਰ ਅਮਰਜੀਤ ਨੂੰ ਸਾਈਕਲ 'ਤੇ ਜਾਂਦਾ ਦੇਖਿਆ। ਜਿਸ ਤੋਂ ਬਾਅਦ ਮਨਵੀਰ ਸਿੰਘ ਨੇ CCTV ਵੀਡੀਓ ਸਭ ਗਰੁੱਪਾਂ ਵਿੱਚ ਵਾਇਰਲ ਕਰ ਦਿੱਤੀ । ਇਸ ਦੌਰਾਨ ਅਚਾਨਕ ਮਨਵੀਰ ਨੂੰ ਪਤਾ ਲੱਗਾ ਕਿ ਅਮਰਜੀਤ ਪੈਸੇ ਲੈ ਕੇ ਪਿੰਡ ਦੇ ਇੱਕ ਨੌਜਵਾਨ ਮਿਖਲੇਸ਼ ਦੇ ਘਰ ਰੁੱਕਿਆ ਹੋਇਆ ਹੈ ।ਮਨਵੀਰ ਉਸ ਨੂੰ ਚੁੱਕ ਕੇ ਆਪਣੇ ਖੇਤਾਂ 'ਚ ਲੈ ਗਿਆ ਤੇ ਮਿਖਲੇਸ਼ ਦੋਵੇ ਪੈਰ ਬੰਨ੍ਹ ਕੇ ਉਸ ਨੂੰ ਉਲਟਾ ਲਟਕਾ ਦਿੱਤਾ ।ਮਨਵੀਰ ਦੇ ਸਾਥੀ ਨੇ ਬਿਆਹ 'ਚ ਮਿਖਲੇਸ਼ ਦੇ ਪਿੰਡ ਉਸ ਦੇ ਮਾਪਿਆਂ ਨੂੰ ਵੀਡੀਓ ਕਾਲ ਕੀਤੀ, ਜਦੋ ਮਿਖਲੇਸ਼ ਦੇ ਪਰਿਵਾਰਿਕ ਮੈਬਰਾਂ ਨੇ ਫੋਨ ਚੁੱਕਿਆ ਤਾਂ ਮਨਵੀਰ ਨੇ ਉਲਟਾ ਲਟਕਾ ਕੇ ਮਿਖਲੇਸ਼ ਨੇ ਬੁਰੀ ਤਰ੍ਹਾਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ । ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਮਨਵੀਰ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ।