by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਤੇ ਹਰਿਆਣਾ 'ਚ ਮੌਸਮ ਵਿਭਾਗ ਵਲੋਂ ਬਰਸਾਤ ਨੂੰ ਲੈ ਕੇ ਅੱਜ ਅਲਰਟ ਜਾਰੀ ਕੀਤਾ ਗਿਆ। ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕਰੇ ਕਿਹਾ ਕਿ ਆਉਣ ਵਾਲੇ 24 ਘੰਟਿਆਂ 'ਚ ਭਾਰੀ ਬਾਰਿਸ਼ ਦੇ ਆਸਾਰ ਹਨ , ਉੱਥੇ ਹੀ ਰੋਪੜ ,ਜਲੰਧਰ ,ਲੁਧਿਆਣਾ ਚ ਅੱਜ ਸ਼ਾਮ ਮੀਂਹ ਲੈ ਸਕਦਾ ਹੈ। ਦੱਸ ਦਈਏ ਕਿ ਪੰਜਾਬ ਦੇ ਕਈ ਇਲਾਕਿਆਂ ਵਿੱਚ ਭਾਰੀ ਬਾਰਿਸ਼ ਦੀ ਸੰਭਾਵਨਾ ਜਤਾਈ ਜਾ ਰਹੀ ਹੈ । 16 ਤੋਂ 20 ਜੁਲਾਈ ਤੱਕ ਪੰਜਾਬ 'ਚ ਰੁਕ- ਰੁਕ ਕੇ ਬਾਰਿਸ਼ ਹੋਵੇਗੀ। ਦੱਸਣਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਪਏ ਭਾਰੀ ਮੀਂਹ 'ਤੇ ਕਈ ਇਲਾਕਿਆਂ 'ਚ ਨਹਿਰ ਦਾ ਪੱਧਰ ਹੋਰ ਉੱਚਾ ਕਰ ਦਿੱਤਾ ਹੈ । ਜਿਸ ਕਾਰਨ ਕਈ ਪਿੰਡਾਂ ਵਿਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਪੰਜਾਬ ਦੇ ਮੁੱਖ ਮੰਤਰੀ ਮਾਨ ਸਮੇਤ ਹੋਰ ਵੀ ਮੰਤਰੀਆਂ ਵਲੋਂ ਕਈ ਜ਼ਿਲ੍ਹਿਆਂ ਦਾ ਜਾਇਜ਼ਾ ਲਿਆ ਗਿਆ ਤੇ ਪੀੜਤ ਪਰਿਵਾਰਾਂ ਤੱਕ ਹਰ ਮਦਦ ਪਹੁੰਚੀ ਜਾਂ ਰਹੀ ਹੈ।