ਭਾਰਤੀ ਪੁਲਾੜ ਖੋਜ ਸੰਗਠਨ ਨੇ ਕੀਤਾ ਚੰਦਰਯਾਨ -3 ਲਾਂਚ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਰਤੀ ਪੁਲਾੜ ਖੋਜ ਸੰਗਠਨ ਵਲੋਂ ਅੱਜ ਦੇਸ਼ ਦੇ ਤੀਜੇ ਚੰਦਰ ਮਿਸ਼ਨ ਚੰਦਰਯਾਨ-3 ਨੂੰ ਲਾਂਚ ਕੀਤਾ ਗਿਆ । ਦੱਸ ਦਈਏ ਕਿ ਚੰਦਰ ਮਿਸ਼ਨ ਸਾਲ 2019 ਦੇ ਚੰਦਰਯਾਨ - 2 ਦਾ ਫਾਲੋਅੱਪ ਮਿਸ਼ਨ ਹੈ। ਚੰਦਰਯਾਨ - 2 ਮਿਸ਼ਨ ਦੌਰਾਨ ਆਖਰੀ ਪਲਾਂ 'ਚ ਸਾਫਟ ਲੈਡਿੰਗ ਕਰਨ 'ਚ ਅਸਫਲ ਰਹੇ ਸੀ , ਉੱਥੇ ਹੀ ਹੁਣ 4 ਸਾਲਾਂ ਬਾਅਦ ਭਾਰਤੀ ਪੁਲਾੜ ਖੋਜ ਸੰਗਠਨ ਨੇ ਇੱਕ ਵਾਰ ਫਿਰ ਚੰਦਰਯਾਨ ਨੂੰ ਚੰਦਰਮਾ 'ਤੇ ਭੇਜਣ ਲਈ ਆਪਣਾ ਤੀਜਾ ਮਿਸ਼ਨ ਲਾਂਚ ਕੀਤਾ ਹੈ। ਇਸਰੋ ਨੇ ਕਿਹਾ ਕਿ ਲਾਂਚ ਦੇ ਕੁਝ ਸਮੇ ਬਾਅਦ MLV - M4 ਚੰਦਰਯਾਨ-3 ਨੂੰ ਲੈ ਕੇ ਧਰਤੀ ਦੇ ਪੰਧ 'ਚ ਦਾਖ਼ਲ ਹੋ ਗਿਆ ।ਇਸ ਤੋਂ ਬਾਅਦ ਚੰਦਰਯਾਨ-3 ਨੇ ਲਾਂਚ ਰਾਕੇਟ ਤੋਂ ਵੱਖ ਹੋ ਕੇ ਚੰਦਰਮਾ ਵੱਲ ਆਪਣੀ ਯਾਤਰਾ ਸ਼ੁਰੂ ਕੀਤੀ ।