ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਾਤੜਾਂ ਦੇ ਪਿੰਡ ਜੋਗੇਵਾਲ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪੁਲਿਸ ਦੇ ਸੇਵਾਮੁਕਤ ਸਬ- ਇੰਸਪੈਕਟਰ ਦੀ ਘੱਗਰ ਦਰਿਆ 'ਚ ਆਏ ਹੜ੍ਹ ਦੇ ਪਾਣੀ ਨਾਲ ਰੁੜ੍ਹਨ ਕਾਰਨ ਮੌਤ ਹੋ ਗਈ। ਜਿਸ ਦੀ ਲਾਸ਼ ਪਿੰਡ ਗੁਲਾੜ੍ਹ ਦੇ ਹੜ੍ਹ ਵਾਲੇ ਪਾਣੀ ਦੀ ਪੁਲੀ 'ਚ ਫਸੀ ਹੋਈ ਮਿਲੀ। ਪਿੰਡ ਵਾਸੀਆਂ ਨੇ ਲਾਸ਼ ਨੂੰ ਪਾਣੀ 'ਚੋਂ ਕੱਢ ਇਸ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ ਤੇ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ ਹੈ । ਦੱਸਿਆ ਜਾ ਰਿਹਾ ਭਗਵਾਨ ਦਾਸ ਭਾਖੜਾ ਨਹਿਰ ਕੋਲੋਂ ਨਿਕਲਦਾ ਹੋਇਆ ਬੱਤੀ ਦਰਾਂ ਆਪਣੇ ਖੇਤਾਂ ਵੱਲ ਚਲਾ ਗਿਆ। ਇਸ ਦੌਰਾਨ ਹੜ੍ਹ ਦੇ ਪਾਣੀ ਦੇ ਤੇਜ਼ ਵਹਾਅ 'ਚ ਉਹ ਰੁੜ੍ਹ ਗਿਆ, ਜਿਸ ਦੀ ਲਾਸ਼ ਕਈ ਘੰਟਿਆਂ ਤੋਂ ਬਾਅਦ ਹੁਣ ਪੁਲੀ ਕੋਲੋਂ ਮਿਲੀ ਹੈ। ਉੱਥੇ ਹੀ CM ਮਾਨ ਵਲੋਂ ਆਦੇਸ਼ ਜਾਰੀ ਕੀਤੇ ਗਏ ਹਨ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਖਾਣ- ਪੀਣ ਦਾ ਸਾਮਾਨ ਤੇ ਸਿਹਤ ਸਹੂਲਤਾਂ ਪਹੁੰਚਿਆ ਜਾਣ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬਿਨਾਂ ਕੰਮ ਤੋਂ ਘਰੋਂ ਬਾਹਰ ਨਾ ਜਾਣ ।
by jaskamal