ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਦੀ ਸਬਜ਼ੀ ਮੰਡੀ ਸ਼ਾਮ ਢਲਦੇ ਹੀ ਜਿਸਮ ਦੀ ਬੋਲੀ ਲੱਗਣੀ ਸ਼ੁਰੂ ਹੋ ਜਾਂਦੀ ਹੈ। ਇੱਥੇ ਦੇਹ ਵਾਪਰ ਦਾ ਧੰਦਾ ਕਾਫੀ ਜ਼ੋਰਾ ਨਾਲ ਚੱਲ ਰਿਹਾ ਹੈ, ਜਿੱਥੇ ਨਾ ਸਿਰਫ ਜਿਸਮ ਦੀ ਬੋਲੀ ਲੱਗਦੀ ਸਗੋਂ ਨਸ਼ਾ ਵੇਚਣ ਦਾ ਕਾਰੋਬਾਰ ਸ਼ਰੇਆਮ ਚੱਲਦਾ ਹੈ ।ਜਿਸ ਕਾਰਨ ਇਲਾਕੇ ਵਿੱਚ ਅਪਰਾਧਿਕ ਵਾਰਦਾਤਾਂ ਦੀਨੋ -ਦਿਨ ਵੱਧ ਰਹੀਆਂ ਹਨ ।ਜਾਣਕਾਰੀ ਅਨੁਸਾਰ ਇਸ ਸਬਜ਼ੀ ਮੰਡੀ ਸਭ ਤੋਂ ਵੱਡਾ ਸੈਕਸ ਰੈਕੇਟ ਚੱਲਦਾ ਹੈ ।ਸਬਜ਼ੀ ਮੰਡੀ 'ਚ ਬਣੇ 2 ਕਮਰਿਆਂ 'ਚ ਸ਼ਾਮ ਨੂੰ ਕੁਝ ਟਰੱਕ ਡਰਾਈਵਰ ਆਉਂਦੇ ਹਨ ਤੇ ਕੁੜੀਆਂ ਨਾਲ ਅਯਾਸ਼ੀ ਕਰਦੇ ਹਨ ।ਥਾਂ- ਥਾਂ 'ਤੇ ਸੁੱਟਿਆ ਇਤਰਾਜ਼ਯੋਗ ਸਾਮਾਨ ਇਸ ਧੰਦੇ ਦੀ ਗਵਾਹੀ ਭਰਦੇ ਹਨ ਪਰ ਮੰਡੀ ਬੋਰਡ ਦੇ ਅਧਿਕਾਰੀਆਂ ਵਲੋਂ ਕੋਈ ਧਿਆਨ ਨਹੀ ਦਿੱਤਾ ਜਾ ਰਿਹਾ। ਨਸ਼ੇ ਕਰਨ ਤੇ ਸੈਕਸ ਕਰਨ ਵਾਲੀਆਂ ਕੁੜੀਆਂ ਡਰਾਈਵਰਾਂ ਤੇ ਨੌਜਵਾਨਾਂ ਨਾਲ ਬਿਨਾਂ ਕਿਸੇ ਸੁਰੱਖਿਆ ਤੋਂ ਸਰੀਰਕ ਸਬੰਧ ਬਣਾ ਕੇ ਇੱਕ- ਦੂਜੇ ਨੂੰ ਭਿਆਨਕ ਬਿਮਾਰੀਆਂ ਵੰਡ ਰਹੀਆਂ ਹਨ। ਇਲਾਕੇ 'ਚ ਰਹਿਣ ਵਾਲੇ ਲੋਕਾਂ ਵਲੋਂ ਪੁਲਿਸ ਪ੍ਰਸ਼ਾਸਨ ਕੋਲੋਂ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ।
by jaskamal