by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਕਈ ਇਲਾਕਿਆਂ 'ਚ ਬਰਸਾਤ ਨੇ ਤਬਾਹੀ ਮਚਾਈ ਹੋਈ ਹੈ , ਉੱਥੇ ਹੀ ਹੁਣ ਚੰਡੀਗੜ੍ਹ ਮੌਸਮ ਵਿਭਾਗ ਵਲੋਂ ਫਿਰ ਭਾਰੀ ਬਾਰਿਸ਼ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ। ਮੌਸਮ ਵਿਭਾਗ ਵਲੋਂ ਪੰਜਾਬ, ਹਰਿਆਣਾ ਸਮਤੇ ਕਈ ਹਿੱਸਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ। ਮੋਗਾ ,ਮਾਨਸਾ ,ਬਰਨਾਲਾ, ਸੰਗਰੂਰ ਵਿੱਚ ਆਉਣ ਵਾਲੇ ਕੁਝ ਘੰਟਿਆਂ ਲਈ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਹੁਣ ਤੱਕ ਪੰਜਾਬ 'ਚ ਸ਼ਾਹਕੋਟ, ਮੋਹਾਲੀ ,ਪਟਿਆਲਾ ਸਮੇਤ ਕਈ ਇਲਾਕਿਆਂ 'ਚ ਬਰਸਾਤੀ ਪਾਣੀ ਦਾ ਪੱਧਰ ਉੱਚਾ ਹੋਣ ਕਾਰਨ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਹਨ। ਦੱਸ ਦਈਏ ਕਿ ਦੇਰ ਰਾਤ ਕਈ ਹਿੱਸਿਆਂ ਵਿਚ ਹਨ੍ਹੇਰੀ ਨਾਲ ਭਾਰੀ ਮੀਂਹ ਪਿਆ। ਪਿਛਲੇ 24 ਘੰਟੇ ਵਿੱਚ 3.3 ਐਮ. ਐਮ ਮੀਂਹ ਕੇਂਦਰ ਨੇ ਰਿਕਾਰਡ ਦਰਜ਼ ਕੀਤਾ ਹੈ ,ਹਾਲਾਂਕਿ ਸਾਰਾ ਦਿਨ ਧੁੱਪ ਨਿਕਲਣ ਕਾਰਨ ਤਾਪਮਾਨ ਵਿੱਚ ਵਾਧਾ ਦੇਖਣ ਨੂੰ ਮਿਲਿਆ ਹੈ ।