ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦੀਨਾਨਗਰ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਹੜ੍ਹ ਦਾ ਪਾਣੀ ਦੇਖਣ ਗਏ ਨੌਜਵਾਨ ਨਾਲ ਵੱਡਾ ਭਾਣਾ ਵਾਪਰ ਗਿਆ। ਦੱਸਿਆ ਜਾ ਰਿਹਾ ਇੱਕ ਨੌਜਵਾਨ ਬੀਤੀ ਦਿਨੀਂ ਹੜ੍ਹ ਦਾ ਪਾਣੀ ਦੇਖਣ ਗਿਆ ਸੀ। ਕੁਝ ਸਮੇ ਬਾਅਦ ਉਸ ਦੀ ਲਾਸ਼ ਮੱਲਿਆ ਵਾਲੇ ਪੁੱਲ ਤੋਂ ਬਰਾਮਦ ਹੋਈ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਪੁਲਿਸ ਅਧਿਕਾਰੀ ਸਾਹਿਲ ਨੇ ਦੱਸਿਆ ਕਿ ਨਰੇਸ਼ ਕੁਮਾਰ ਨੇ ਦੱਸਿਆ ਕਿ ਉਸ ਦੇ ਚਾਚੇ ਦਾ ਮੁੰਡਾ ਬਲਵਿੰਦਰ ਬੀਤੀ ਦਿਨੀਂ ਮੈਨੂੰ ਤੇ ਆਪਣੀ ਮਾਤਾ ਸੁਦੇਸ਼ ਕੁਮਾਰੀ ਨੂੰ ਇਹ ਬੋਲ ਕੇ ਘਰੋਂ ਚਲਾ ਗਿਆ ਕਿ ਮੈ ਪਿੰਡ ਮਰਾੜਾਂ ਸਾਈਡ ਦਰਿਆ ਵਿੱਚ ਆਇਆ ਹੋਇਆ ਪਾਣੀ ਦੇਖਣ ਜਾ ਰਿਹਾ ਹਾਂ ਪਰ ਉਸ ਦੇਰ ਰਾਤ ਤੱਕ ਵੀ ਘਰ ਨਹੀ ਵਾਪਸ ਆਇਆ । ਅਧਿਕਾਰੀ ਅਨੁਸਾਰ ਸਵੇਰੇ ਇਨ੍ਹਾਂ ਨੂੰ ਕਿਸੇ ਨੇ ਦੱਸਿਆ ਕਿ ਤੁਹਾਡਾ ਮੁੰਡਾ ਮੱਲਿਆ ਪੁੱਲ ਦੇ ਥੱਲੇ ਪਿਆ ਹੋਇਆ ਹੈ ।ਜਿਸ ਤੋਂ ਬਾਅਦ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਦੇਖਿਆ ਤਾਂ ਨੌਜਵਾਨ ਦੀ ਲਾਸ਼ ਉੱਥੇ ਪਈ ਹੋਈ ਸੀ। ਫਿਲਹਾਲ ਪੁਲਿਸ ਨੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
by jaskamal