by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਿਰਸਾ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪਾਸਪੋਰਟ ਦਫਤਰ ਗਏ ਨੌਜਵਾਨ ਦੀ ਹੜ੍ਹ ਦੇ ਪਾਣੀ 'ਚ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੁਸ਼ੀਲ ਕੁਮਾਰ ਦੇ ਰੂਪ 'ਚ ਹੋਈ ਹੈ। ਦੱਸਿਆ ਜਾ ਰਿਹਾ ਸੁਸ਼ੀਲ ਕੁਮਾਰ ਤੇ ਉਸ ਦਾ ਦੋਸਤ ਰਵਿਕਾਂਤ, ਸੌਰਭ ਬੀਤੀ ਦਿਨੀਂ ਆਪਣੀ ਕਾਰ 'ਚ ਪਾਸਪੋਰਟ ਦਫਤਰ ਗਏ ਹੋਏ ਸਨ। ਰਸਤੇ ਵਿਚਾਲੇ ਅੰਬਾਲਾ ਕੋਲ ਪਿੰਡ ਲੋਹਗੜ੍ਹ 'ਚ ਘੱਗਰ ਦਰਿਆ 'ਚ ਆਏ ਹੜ੍ਹ ਦੇ ਪਾਣੀ ਕਾਰਨ ਉਨ੍ਹਾਂ ਦੀ ਕਾਰ ਪਾਣੀ 'ਚ ਰੁੜ੍ਹ ਗਈ । ਕਾਰ ਦੇ ਨਾਲ ਉਹ ਤਿੰਨੋ ਵੀ ਪਾਣੀ ਵਿੱਚ ਰੁੜ੍ਹ ਗਏ, ਉੱਥੇ ਹੀ ਕਿਸੇ ਵਿਅਕਤੀ ਨੇ ਮਦਦ ਕਰਦੇ ਹੋਏ ਇਨ੍ਹਾਂ ਤਿੰਨਾਂ ਨੌਜਵਾਨਾਂ ਨੂੰ ਕਾਰ 'ਚੋ ਬਾਹਰ ਕੱਢਿਆ । ਕਾਰ 'ਚੋ ਬਾਹਰ ਆਉਣ ਤੇ ਤਿੰਨੋ ਨੌਜਵਾਨ ਆਪਣੀ ਜਾਨ ਬਚਾਉਣ ਲਈ ਦਰੱਖਤ ਕੋਲ ਖੜ੍ਹੇ ਹੋ ਗਏ ਸਨ। ਪਾਣੀ ਦੇ ਤੇਜ਼ ਵਆਹ ਕਾਰਨ ਸੁਸ਼ੀਲ ਅੱਗੇ ਰੁੜ੍ਹ ਗਿਆ । ਦੱਸ ਦਈਏ ਕਿ ਸੁਸ਼ੀਲ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ, ਉਸ ਨੇ ਜਦਲ ਹੀ ਵਿਦੇਸ਼ ਜਾਣਾ ਸੀ ।