ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੋਟਕਪੂਰਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਇੱਕ ਘਰ ਦੀ ਛੱਤ ਡਿਗਣ ਕਾਰਨ ਇਕੋ ਪਰਿਵਾਰ ਦੇ 3 ਮੈਬਰਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਦੀ ਪਛਾਣ ਗੁਰਪ੍ਰੀਤ ਸਿੰਘ, ਉਸ ਦੀ ਪਤਨੀ ਕਰਮਜੀਤ ਕੌਰ ਤੇ ਪੁੱਤ ਗੈਵੀ ਦੇ ਰੂਪ 'ਚ ਹੋਈ ਹੈ । ਇਸ ਘਟਨਾ ਨਾਲ ਪੂਰਾ ਇਲਾਕੇ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਦੱਸਿਆ ਜਾ ਰਿਹਾ ਮ੍ਰਿਤਕ ਗੁਰਪ੍ਰੀਤ ਸਿੰਘ ਮੈਡੀਕਲ ਸਟੋਰ 'ਤੇ ਕੰਮ ਕਰਦਾ ਸੀ। ਦੇਰ ਰਾਤ ਉਹ ਆਪਣੀ ਪਤਨੀ ਤੇ 4 ਸਾਲਾਂ ਪੁੱਤ ਨਾਲ ਘਰ ਦੇ ਕਮਰੇ ਚ ਸੌ ਰਿਹਾ ਸੀ ।
ਉਨ੍ਹਾਂ ਨੇ ਨਾਲ ਗੁਆਂਢੀਆਂ ਦੀ ਕੁੜੀ ਵੀ ਸੌਂ ਰਹੀ ਸੀ । ਇਸ ਦੌਰਾਨ ਸਵੇਰੇ 4 ਵਜੇ ਦੇ ਕਰੀਬ ਕਮਰੇ ਦੀ ਛੱਤ ਡਿੱਗ ਗਈ। ਰੌਲਾ ਸੁਣਕੇ ਆਸ -ਪਾਸ ਦੇ ਲੋਕਾਂ ਨੇ ਮੌਕੇ 'ਤੇ ਪਹੁੰਚ ਦੇਖਿਆ ਤਾਂ ਸਾਰੇ ਮੈਬਰ ਮਲਬੇ ਹੇਠ ਦੱਬੇ ਹੋਏ। ਜਿਨ੍ਹਾਂ ਨੂੰ ਬਾਹਰ ਕੱਢ ਕੇ ਹਸਪਤਾਲ ਭਰਤੀ ਕਰਵਾਇਆ ਗਿਆ ,ਉੱਥੇ ਡਾਕਟਰਾਂ ਵਲੋਂ ਗੁਰਪ੍ਰੀਤ ਸਿੰਘ ਕਰਮਜੀਤ ਕੌਰ ਤੇ ਉਨ੍ਹਾਂ ਦੇ ਪੁੱਤ ਦੀ ਮੌਤ ਹੋ ਗਈ , ਜਦਕਿ ਗੁਆਂਢੀਆਂ ਦੀ ਕੁੜੀ ਗੰਭੀਰ ਜਖ਼ਮੀ ਹੋ ਗਈ । ਜਿਸ ਨੂੰ ਇਲਾਜ਼ ਲਈ ਭਰਤੀ ਕਰਵਾਇਆ ਗਿਆ ।