by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ 'ਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਭਾਰੀ ਮੀਂਹ ਪੈਣ ਕਾਰਨ ਜਿੱਥੇ ਲੋਕ ਘਰੋਂ ਬੇਘਰ ਹੋ ਗਏ ਹਨ , ਉੱਥੇ ਹੀ ਹੁਣ ਸਬਜ਼ੀਆਂ ਦੀਆਂ ਕੀਮਤਾਂ ਰਿਕਾਰਫ ਤੋੜ ਰਹੀਆਂ ਹਨ। ਲੁਧਿਆਣਾ ਦੀ ਮੰਡੀ ਵਿੱਚ ਟਮਾਟਰ 250 ਰੁਪਏ ਪ੍ਰਤੀ ਕਿਲੋ ਤੱਕ ਵਿਕ ਰਹੇ ਹਨ। ਟਮਾਟਰ ਵੇਚਣ ਵਾਲੇ ਦੁਕਾਨਦਾਰ ਨੇ ਦੱਸਿਆ ਕਿ ਉਹ ਕਾਫੀ ਸਾਲਾਂ ਤੋਂ ਟਮਾਟਰ ਵੇਚ ਰਿਹਾ ਹੈ । ਚੰਗੀ ਗੁਣਵਤਾ ਵਾਲਾ ਟਮਾਟਰ 250 ਰੁਪਏ ਕਿਲੋ ਤੇ ਬਹੁਤ ਹਲਕੀ ਕੁਆਲਿਟੀ ਦਾ ਟਮਾਟਰ 180 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਟਮਾਟਰ ਦੇ ਨਾਲ -ਨਾਲ ਹੋਰ ਵੀ ਸਬਜ਼ੀਆਂ ਦੀਆਂ ਕੀਮਤਾਂ 'ਚ ਵਾਧਾ ਦੇਖਣ ਨੂੰ ਮਿਲਿਆ ਹੈ। ਦੱਸ ਦਈਏ ਕਿ ਭਾਰੀ ਬਾਰਿਸ਼ ਕਾਰਨ ਰਸਤੇ ਬੰਦ ਹੋ ਗਏ ਹਨ, ਜਿਸ ਕਾਰਨ ਸਬਜ਼ੀਆਂ ਮੰਡੀ ਤੱਕ ਪਹੁੰਚ ਨਹੀ ਰਹੀਆਂ ਹਨ। ਵੱਡੀ ਮਾਤਰਾ 'ਚ ਹਰੀਆਂ ਸਬਜ਼ੀਆਂ ਹਿਮਾਚਲ ਤੋਂ ਆਉਂਦੀਆਂ ਹਨ ।