by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਗਵਾੜਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਦੇਰ ਰਾਤ ਇੱਕ ਮਹਿੰਗੀ BMW ਬਾਈਕ 'ਤੇ ਜਲੰਧਰ ਤੋਂ ਫਗਵਾੜਾ - ਚੰਡੀਗੜ੍ਹ ਬਾਈਪਾਸ ਵਿਖੇ ਰਾਈਡ 'ਤੇ ਆਏ ਇੱਕ ਨੌਜਵਾਨ ਕਾਰੋਬਾਰੀ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ। ਮ੍ਰਿਤਕ ਕਾਰੋਬਾਰੀ ਦੀ ਪਛਾਣ ਜਲੰਧਰ ਦੇ ਰਹਿਣ ਵਾਲੇ ਅਭਿਜੀਤ ਭਰਾਜ ਦੇ ਰੂਪ 'ਚ ਹੋਈ ਹੈ। ਸੂਤਰਾਂ ਅਨੁਸਾਰ ਰਾਈਡ 'ਤੇ ਜਾਂਦੇ ਹੋਏ ਉਸ ਦੀ ਬਾਈਕ ਅਚਾਨਕ ਡਿੱਗ ਗਈ। ਜਿਸ ਕਾਰਨ ਉਹ ਗੰਭੀਰ ਜਖ਼ਮੀ ਹੋ ਗਿਆ, ਜਿਸ ਨੂੰ ਇਲਾਜ਼ ਲਈ ਉਸ ਦੇ ਸਾਥੀ ਤੇ ਹੋਰ ਲੋਕ ਹਸਪਤਾਲ ਲੈ ਗਏ ,ਉੱਥੇ ਜਾ ਕੇ ਉਸ ਦੀ ਮੌਤ ਹੋ ਗਈ । ਹੁਣ ਸਵਾਲ ਇਹ ਖੜ੍ਹਾ ਹੋ ਰਿਹਾ ਕਿ ਮ੍ਰਿਤਕ ਕਾਰੋਬਾਰੀ ਬਾਈਕ 'ਤੇ ਫਗਵਾੜਾ ਦੇ ਬੇਹੱਦ ਸੁੰਨਸਾਨ ਇਲਾਕੇ ਵਿੱਚ ਕੀ ਕਰਨ ਆਇਆ ਸੀ ਕਿਉਕਿ ਜਲੰਧਰ ਤੋਂ ਫਗਵਾੜਾ ਤੱਕ ਦਾ ਇਹ ਸਫ਼ਰ ਕਾਫੀ ਲੰਬਾ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।