ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਦੇ ਟੋਰਾਂਟੋ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਖਾਲਿਸਤਾਨੀ ਸਮਰਥਕਾਂ ਵਲੋਂ ਭਾਰਤੀ ਕੌਂਸਲੇਟ ਦੇ ਸਾਹਮਣੇ ਰੋਸ ਪ੍ਰਦਰਸ਼ਂਨ ਕੀਤਾ ਗਿਆ। ਉੱਥੇ ਹੀ ਪ੍ਰਦਰਸ਼ਨਕਾਰੀਆਂ ਵਲੋਂ ਭਾਰਤ ਦੇ ਕੌਮੀ ਝੰਡੇ ਦਾ ਅਪਮਾਨ ਵੀ ਕੀਤਾ ਗਿਆ। ਹਾਲਾਂਕਿ ਭਾਰਤੀਆਂ ਨੇ ਤਿਰੰਗਾ ਲਹਿਰਾ ਕੇ ਉਨ੍ਹਾਂ ਨੂੰ ਕਰਾਰ ਜਵਾਬ ਦਿੱਤਾ। ਪ੍ਰਵਾਸੀ ਭਾਰਤੀ 'ਭਾਰਤ ਮਾਤਾ ਦੀ ਜੈ' ,'ਵੰਦੇ ਮਾਤਰਮ', 'ਭਾਰਤ ਜ਼ਿੰਦਾਬਾਦ ਤੇ ਖਾਲਿਸਤਾਨ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਗਏ । ਇਸ ਦੇ ਨਾਲ ਹੀ ਇੱਕ ਤਖ਼ਤੀ 'ਤੇ ਲਿਖਿਆ ਸੀ ਕਿ ਖਾਲਿਸਤਾਨੀ ਸਿੱਖ ਨਹੀਂ ਹਨ ਤੇ ਕੈਨੇਡਾ ਨੂੰ ਖਾਲਿਸਤਾਨੀਆਂ ਕੈਨੇਡੀਅਨ ਅੱਤਵਾਦੀਆਂ ਦਾ ਸਮਰਥਨ ਕਰਨਾ ਬੰਦ ਕਰਨਾ ਚਾਹੀਦਾ ਹੈ।
ਕੈਨੇਡਾ 'ਚ ਇੱਕ ਭਾਰਤੀ ਸੁਨੀਲ ਨੇ ਕਿਹਾ ਕਿ ਅਸੀਂ ਇੱਥੇ ਖਾਲਿਸਤਾਨੀਆਂ ਦਾ ਟਾਕਰਾ ਕਰਨ ਲਈ ਕੌਂਸਲੇਟ ਦੇ ਸਾਹਮਣੇ ਹਾਂ…. ਅਸੀਂ ਇੱਥੇ ਖਾਲਿਸਤਾਨੀਆਂ ਦੀ ਬਕਵਾਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਅਸੀਂ ਭਾਰਤ ਤੇ ਕੈਨੇਡਾ ਦੀ ਏਕਤਾ ਲਈ ਅੱਜ ਇਕੱਠੇ ਹੋਏ ਹਾਂ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਹੀ ਕੈਨੇਡਾ 'ਚ ਖਾਲਿਸਤਾਨੀ ਸਮਰਥਕ ਹਰਦੀਪ ਸਿੰਘ ਦੇ ਕਤਲ ਤੋਂ ਬਾਅਦ ਖਾਲਿਸਤਾਨ ਪੱਖੀ ਤੱਤਾਂ ਨੇ ਕੈਨੇਡਾ, ਅਮਰੀਕਾ ,ਅਸਟ੍ਰਲੀਆਂ 'ਚ ਭਾਰਤੀ ਖ਼ਿਲਾਫ਼ ਰੈਲੀ ਦਾ ਐਲਾਨ ਕੀਤਾ ਸੀ।