by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਮਰੀਕਾ ਤੋਂ ਮਦੰਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਕੈਲੀਫੋਰਨੀਆ 'ਚ ਭਿਆਨਕ ਸੜਕ ਹਾਦਸੇ ਦੌਰਾਨ 2 ਪੰਜਾਬੀ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ। ਦੱਸਿਆ ਜਾ ਰਿਹਾ ਟਰੇਸੀ ਦੇ ਮਕਾਰਥਰ ਬੁਲੇਵਾਰ੍ਡ ਤੇ ਗਰੇਟ ਲਈਨ ਰੋਡ 'ਤੇ ਤੇਜ਼ ਰਫ਼ਤਾਰ ਟੈਸਲਾ ਕਾਰ ਫਾਇਰ ਹਾਈਡਰਿੰਟ ਨਾਲ ਟੱਕਰਾਂ ਗਈ। ਜਿਸ ਕਾਰਨ ਕਾਰ ਬੇਕਾਬੂ ਹੋ ਗਈ ਤੇ ਮਿੰਟਾ ਸਕਿੰਟਾਂ ਵਿੱਚ ਕਾਰ ਅੱਗ ਦੀਆਂ ਲਪਟਾਂ 'ਚ ਆ ਗਈ ਤੇ ਕਾਰ 'ਚ ਸਵਾਰ 2 ਪੰਜਾਬੀ ਨੌਜਵਾਨਾਂ ਅਰਵਿੰਦ ਰਾਮ ਤੇ ਅਮਰੀਕ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ। ਇਨ੍ਹਾਂ ਦੀ ਕਾਰ ਦੇ ਪਿੱਛੇ ਇੱਕ ਹੋਰ ਦੋਸਤ ਦੀ ਕਾਰ ਵੀ ਆ ਰਹੀ ਸੀ। ਜਿਨ੍ਹਾਂ ਨੇ ਆਪਣੇ ਦੋਸਤਾਂ ਨੂੰ ਬਚਾਉਣ ਲਈ ਬਹੁਤ ਕੋਸ਼ਿਸ਼ ਕੀਤੀ ਪਰ ਦੇਖਦੇ ਹੀ ਦੇਖਦੇ ਸਭ ਕੁਝ ਖਤਮ ਹੋ ਗਿਆ। ਮਰਨ ਵਾਲੇ ਨੌਜਵਾਨ ਕਿੱਤੇ ਦੇ ਤੌਰ ਤੇ ਇੰਜਨੀਅਰ ਸਨ ।