by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਿਛਲੇ ਦਿਨੀਂ ਡਾਕੂ ਹਸੀਨਾ ਮੋਨਾ ਨੇ ਆਪਣੇ ਪਤੀ ਜਸਵਿੰਦਰ ਸਿੰਘ ਤੇ 9 ਸਾਥੀਆਂ ਨਾਲ ਮਿਲ ਕੇ ਲੁਧਿਆਣਾ 'ਚ CMS ਕੰਪਨੀ ਵਿੱਚ 8.49 ਕਰੋੜ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਹ ਪੂਰੀ ਵਾਰਦਾਤ ਫਿਲਮ ਤੋਂ ਘੱਟ ਨਹੀ ਹੈ। ਇਸ 'ਚ ਪਿਆਰ ,ਡਰਾਮਾ, ਸਸਪੈਂਸ ਸਭ ਕੁਝ ਦੇਖਣ ਨੂੰ ਮਿਲਿਆ । ਇਸ ਕਾਰਨ ਹੁਣ ਫਿਲਨ ਤੇ ਵੈੱਬ ਸੀਰੀਜ਼ ਲਿਖਣ ਵਾਲੇ ਲੇਖਕ ਇਸ 'ਤੇ ਕਹਾਣੀ ਸਕ੍ਰਿਪਟ ਲਿਖਣਾ ਚਾਹੁੰਦੇ ਹਨ। ਦੱਸਿਆ ਜਾ ਰਿਹਾ ਮੁੰਬਈ ਤੇ ਪੰਜਾਬ ਦੇ 3 ਲੇਖਕਾਂ ਨੇ ਇਸ ਲਈ ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਨਾਲ ਸੰਪਰਕ ਕੀਤਾ ਹੈ ਪਰ ਉਨ੍ਹਾਂ ਨੇ ਇਸ ਮਾਮਲੇ ਸਬੰਧੀ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਕਿ ਹਾਲੇ ਪੁਲਿਸ ਨੇ ਜਾਂਚ ਪੂਰੀ ਕਰਕੇ ਚਾਰਜਸ਼ੀਟ ਦਾਇਰ ਕਰਨੀ ਹੈ ਤੇ ਅਦਾਲਤ 'ਚ ਦੋਸ਼ੀਆਂ ਨੂੰ ਪੇਸ਼ ਕਰਕੇ ਸਜ਼ਾ ਦਿਵਾਉਣੀ ਹੈ। ਦੱਸ ਦਈਏ ਕਿ ਡਾਕੂ ਹਸੀਨਾ ਤੇ ਉਸ ਦੇ ਪਤੀ ਨੂੰ ਪੁਲਿਸ ਨੇ ਜਾਲ ਵਿਛਾ ਕੇ ਸ੍ਰੀ ਹੇਮਕੁੰਟ ਸਾਹਿਬ ਤੋਂ ਕਾਬੂ ਕੀਤਾ ਸੀ ।