by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ ਪ੍ਰਵੀਨ ਕੁਮਾਰ ਦੀ ਕਾਰ ਨੂੰ ਦੇਰ ਰਾਤ ਤੇਜ਼ ਰਫ਼ਤਾਰ ਕੈਂਟਰ ਨੇ ਭਿਆਨਕ ਟੱਕਰ ਮਾਰ ਦਿੱਤੀ। ਇਸ ਹਾਦਸੇ ਦੌਰਾਨ ਉਨ੍ਹਾਂ ਦਾ ਪੁੱਤ ਨਾਲ ਸੀ, ਹਾਲਾਂਕਿ ਹਾਦਸੇ 'ਚ ਦੋਵੇ ਬਾਲ- ਬਾਲ ਬਚ ਗਏ । ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਦੋਸ਼ੀ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ।ਜਾਣਕਾਰੀ ਅਨੁਸਾਰ ਖਿਡਾਰੀ ਪ੍ਰਵੀਨ ਕੁਮਾਰ ਦੇਰ ਰਾਤ ਆਪਣੀ ਪੁੱਤ ਨਾਲ ਪਾਂਡਵ ਨਗਰ ਤੋਂ ਆ ਰਹੇ ਸੀ। ਇਸ ਦੌਰਾਨ ਜਦੋ ਉਹ ਕਮਿਸ਼ਨਰ ਦੀ ਰਿਹਾਇਸ਼ ਕੋਲ ਪਹੁੰਚੇ ਤਾਂ ਤੇਜ਼ ਰਫ਼ਤਾਰ ਕੈਂਟਰ ਨੇ ਉਨ੍ਹਾਂ ਦੀ ਕਾਰ ਨੂੰ ਭਿਆਨਕ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਰਾਹਗੀਰਾਂ ਦੀ ਭੀੜ ਇਕਠੀ ਹੋ ਗਈ ,ਜਿਨ੍ਹਾਂ ਨੇ ਕੈਂਟਰ ਚਾਲਕ ਨੂੰ ਫੜ ਲਿਆ ।ਫਿਲਹਾਲ ਪੁਲਿਸ ਨੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅੱਗੇ ਦੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ।