by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ): ਮੱਧ ਮੈਕਸੀਕੋ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਭਿਆਨਕ ਸੜਕ ਹਾਦਸੇ ਦੌਰਾਨ 8 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਜਦਕਿ 30 ਲੋਕ ਗੰਭੀਰ ਜਖ਼ਮੀ ਹੋ ਗਏ ,ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਭਰਤੀ ਕਰਵਾਇਆ ਗਿਆ। ਦੱਸਿਆ ਜਾ ਰਿਹਾ ਇਹ ਹਾਦਸਾ ਸਵੇਰੇ 6 ਵਜੇ ਦੇ ਕਰੀਬ ਜ਼ਕਾਟੇਕਾਸ ਦੇ ਕੋਨਸੇਪਸੀਓਨ ਜ਼ਿਲ੍ਹੇ ਕੋਲ ਵਾਪਰਿਆ ਹੈ। ਜਾਣਕਾਰੀ ਅਨੁਸਾਰ ਬੱਸ ਅਮਰੀਕਾ ਵਿੱਚ ਰਹਿ ਰਹੇ ਮੈਕਸੀਕਨ ਨਾਗਰਿਕਾਂ ਨੂੰ ਗਰਮੀਆਂ ਦੀਆਂ ਛੁੱਟੀਆਂ ਉਨ੍ਹਾਂ ਦੇ ਜੱਦੀ ਸ਼ਹਿਰ ਜ਼ਕਾਟੇਕਾਸ 'ਚ ਬਿਤਾਉਣ ਲਈ ਲਿਜਾ ਰਹੀ ਸੀ । ਭਾਰੀ ਬਾਰਿਸ਼ ਤੇ ਤੂਫ਼ਾਨ ਤੋਂ ਬਾਅਦ ਬੱਸ ਡਰਾਈਵਰ ਵਲੋਂ ਵਾਹਨ 'ਤੇ ਕਾਬੂ ਨਾ ਰਹਿਣ ਕਾਰਨ ਇਹ ਹਾਦਸਾ ਵਾਪਰ ਗਿਆ । ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀਆਂ ਵਲੋਂ ਮੌਕੇ 'ਤੇ ਪਹੁੰਚ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ ।