ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਰਿਸ਼ਤਿਆਂ ਨੂੰ ਤਾਰ -ਤਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਚਾਚਾ ਆਪਣੀ ਹੀ ਨਾਬਾਲਿਗ ਭਤੀਜੀ ਨੂੰ ਹਵਸ ਦਾ ਸ਼ਿਕਾਰ ਬਣਾਉਂਦਾ ਰਿਹਾ। ਦੱਸਿਆ ਜਾ ਰਿਹਾ ਦੋਸ਼ੀ ਨੇ ਨਾਬਾਲਿਗ ਭਤੀਜੀ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੇ ਕਿਸੇ ਨੂੰ ਵੀ ਇਸ ਬਾਰੇ ਕੁਝ ਦੱਸਿਆ ਤਾਂ ਉਹ ਜਾਨੋ ਮਾਰ ਦੇਵੇਗਾ। ਬੀਤੀ ਦਿਨੀਂ ਪੀੜਤਾ ਨੇ ਆਪਣੇ ਪਰਿਵਾਰਿਕ ਮੈਬਰਾਂ ਨੂੰ ਚਾਚੇ ਦੀ ਇਸ ਹਰਕਤ ਬਾਰੇ ਦੱਸਿਆ। ਮਾਮਲੇ ਦੀ ਸ਼ਿਕਾਇਤ ਮਿਲਦੇ ਹੀ ਪੁਲਿਸ ਨੇ ਮਾਮਲਾ ਦਰਜ਼ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ।
ਜਾਣਕਾਰੀ ਅਨੁਸਾਰ ਨਾਬਾਲਿਗ ਬੱਚੀ ਦੀ ਮਾਤਾ ਦੀ ਕੁਝ ਸਮੇ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਉਸ ਦਾ ਪਿਤਾ ਕਿਸੇ ਮਾਮਲੇ ਵਿੱਚ ਜੇਲ੍ਹ 'ਚ ਬੰਦ ਹੈ ।ਜਿਸ ਕਾਰਨ ਨਾਬਾਲਿਗ ਬੱਚੀ ਆਪਣੀ ਪੜਦਾਦੀ ਨਾਲ ਜਮਾਲਪੁਰ ਵਿਚ ਰਹਿ ਰਹੀ ਸੀ, ਜਦੋ ਉਸ ਦੀ ਛੋਟੀ ਚਾਚੀ ਉਸ ਨੂੰ ਮਿਲਣ ਆਈ ਤਾਂ ਪੀੜਤਾ ਨੇ ਆਪਣੀ ਚਾਚੀ ਨੂੰ ਦੱਸਿਆ ਕਿ ਉਸ ਦਾ ਵੱਡਾ ਚਾਚਾ ਉਸ ਨਾਲ ਕੁੱਟਮਾਰ ਕਰਦਾ ਹੈ। ਪੀੜਤਾ ਨੇ ਕਿਹਾ ਕਿ ਉਸ ਦਾ ਚਾਚਾ ਉਸ ਨੂੰ ਚਿੜੀ ਚੋਂਕ ਵਾਲੇ ਮਕਾਨ 'ਚ ਲਿਜਾ ਕੇ ਪਿਛਲੇ ਕਈ ਮਹੀਨੇ ਤੋਂ ਜਬਰ ਜ਼ਨਾਹ ਕਰ ਰਿਹਾ । ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।