by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦੋਰਾਹਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਕਾਰ ਨਹਿਰ 'ਚ ਡਿੱਗ ਗਈ। ਇਸ ਦੌਰਾਨ ਇੱਕ ਬਜ਼ੁਰਗ ਵਿਅਕਤੀ ਤੇ ਮਹਿਲਾ ਦੀ ਮੌਤ ਹੋ ਗਈ, ਦੋਵੇ ਮ੍ਰਿਤਕ ਮੋਗਾ ਦੇ ਦੱਸੇ ਜਾ ਰਹੇ ਹਨ। ਦੱਸਿਆ ਜਾ ਰਿਹਾ ਗੁਰਥਲੀ ਨਹਿਰ ਦੇ ਕੋਲ ਇੱਕ ਆਲਟੋ ਕਾਰ ਨਹਿਰ 'ਚ ਡਿੱਗਣ ਨਾਲ ਰੌਲਾ ਪੈ ਗਿਆ। ਇਸ ਦੌਰਾਨ ਕੋਲ ਹੀ ਟ੍ਰੈਫਿਕ ਪੁਲਿਸ ਦੇ ASI ਗੁਰਦੀਪ ਸਿੰਘ ਮੌਜੂਦ ਸਨ । ਜਿਨ੍ਹਾਂ ਨੇ ਮੌਕੇ 'ਤੇ ਹੀ ਬਚਾਅ ਟੀਮ ਨੂੰ ਬੁਲਾ ਕੇ ਕਾਰ ਨੂੰ ਬਾਹਰ ਕੱਢਣ ਦਾ ਕੰਮ ਸ਼ੁਰੂ ਕੀਤਾ । ਕਾਫੀ ਕੋਸ਼ਿਸ਼ ਤੋਂ ਬਾਅਦ ਕਾਰ ਨੂੰ ਬਾਹਰ ਕੱਢਿਆ ਗਿਆ, ਉਦੋਂ ਤੱਕ ਕਾਰ 'ਚ ਸਵਾਰ ਦੋਵੇ ਬਜ਼ੁਰਗਾਂ ਦੀ ਮੌਤ ਹੋ ਚੁੱਕੀ ਸੀ। ਪੁਲਿਸ ਵਲੋਂ 2 ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਹ ਹਾਦਸਾ ਹੈ ਜਾਂ ਖ਼ੁਦਕੁਸ਼ੀ ।ਫਿਲਹਾਲ ਪੁਲਿਸ ਵਲੋਂ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ।