by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜੰਡਿਆਲਾ ਗੁਰੂ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ,ਜਿੱਥੇ ਦੇਰ ਰਾਤ ਆਪਣੀ ਭੈਣ ਨੂੰ ਮਿਲਣ ਛੁੱਟੀ 'ਤੇ ਆਏ ਫੋਜੀ ਜਵਾਨ ਦਾ ਰਸਤੇ 'ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਦੇਰ ਰਾਤ ਛੁੱਟੀ ਲੈ ਕੇ ਆਇਆ, ਫੋਜੀ ਜਵਾਨ ਆਪਣੀ ਭੈਣ ਨੂੰ ਮਿਲਣ ਗਿਆ ਸੀ । SHO ਬਲਵਿੰਦਰ ਸਿੰਘ ਨੇ ਦੱਸਿਆ ਕਿ ਫੋਜੀ ਜਵਾਨ ਗੁਰਸੇਵਕ ਸਿੰਘ ਵਾਸੀ ਭਾਈ ਲਧੋਕੀ ਭਿੱਖੀਵਿੰਡ ਆਪਣੀ ਭੈਣ ਨੂੰ ਮਿਲਣ ਲਈ ਜੰਡਿਆਲਾ ਦੇ ਕੋਲ ਪਿੰਡ ਠੱਠੀਆਂ ਆਇਆ ਸੀ। ਦੇਰ ਰਾਤ ਨੂੰ ਫੋਜੀ ਤੇ ਹੋਰ ਰਿਸ਼ਤੇਦਾਰ ਇੱਕ ਰੈਸਟੋਰੈਂਟ ਤੋਂ ਕੁਝ ਖਾ ਕੇ ਵਾਪਸ ਪਿੰਡ ਠੱਠੀਆਂ ਜਾ ਰਹੇ ਸਨ। ਰਸਤੇ ਵਿੱਚ ਕਿਸੇ ਨੇ ਫੋਜੀ ਜਵਾਨ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਨੇ ਕਿਹਾ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ।