by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਇੱਕ ਹਫਤੇ ਪਹਿਲਾਂ ਹੀ ਟਮਾਟਰ 30 ਤੋਂ 40 ਰੁਪਏ ਕਿੱਲੋ ਵਿਕ ਰਿਹਾ ਸੀ ਪਰ ਅੱਜ ਟਮਾਟਰ 100 ਰੁਪਏ ਕਿੱਲੋ ਤੋਂ ਪਾਰ ਹੋ ਗਿਆ ਹੈ। ਦੱਸਿਆ ਜਾ ਰਿਹਾ ਇਸ ਦੇ ਨਾਲ ਹੀ ਬਾਜ਼ਾਰ 'ਚ ਟਮਾਟਰ 80 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ। ਮਹਿੰਗਾਈ ਕਾਰਨ ਹੁਣ ਲੋਕਾਂ ਨੂੰ ਹੋਰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ।ਉੱਥੇ ਸਬਜ਼ੀ ਮੰਡੀ ਦੇ ਵਾਪਰੀ ਨੇ ਕਿਹਾ ਕਿ ਮਈ ਮਹੀਨੇ ਵਿੱਚ ਟਮਾਟਰ 40 ਰੁਪਏ ਪ੍ਰਤੀ ਕਿੱਲੋ ਤੱਕ ਵਿਕ ਰਿਹਾ ਸੀ ਪਰ ਹੁਣ ਇਸ ਦੇ ਭਾਵ ਵੱਧ ਗਏ ਹਨ। ਇਸ ਦੇ ਨਾਲ ਹੋਰ ਵੀ ਕਈ ਸਬਜ਼ੀਆਂ ਦੇ ਭਾਵ ਵੱਧ ਗਏ ਹਨ।