by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ ): ਲੁਧਿਆਣਾ ਤੋਂ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ ,ਜਿੱਥੇ ਟਰਾਲੀ ਦੀ ਲਪੇਟ ਵਿੱਚ ਆਉਣ ਕਾਰਨ ਐਕਟਿਵਾ ਸਵਾਰ ਨੌਜਵਾਨ ਦਾ ਸਿਰ ਬੁਰੀ ਤਰਾਂ ਕੁਚਲਿਆ ਗਿਆ। ਮ੍ਰਿਤਕ ਵਿਅਕਤੀ ਦੀ ਪਛਾਣ ਤਰਸੇਮ ਲਾਲ ਦੇ ਰੂਪ 'ਚ ਹੋਈ ਹੈ ,ਜੋ ਸਕਿਓਰਿਟੀ ਗਾਡਰ ਸੀ। ਦੱਸਿਆ ਜਾ ਰਿਹਾ ਹੰਬੜਾਂ ਰੋਡ ਤੇ ਬਾਰਨਹਾੜਾ ਪਿੰਡ ਕੋਲ ਗਲੀ 'ਚੋ ਇੱਕ ਕਾਰ ਨਿਕਲ ਰਹੀ ਸੀ, ਜਿਸ ਨੂੰ ਦੇਖ ਤਰਸੇਮ ਲਾਲ ਨੇ ਬ੍ਰੇਕ ਮਾਰ ਦਿੱਤੀ ਪਰ ਉਹ ਐਕਟਿਵਾ ਨਹੀ ਸੰਭਾਲ ਸਕਿਆ। ਐਕਟਿਵਾ ਦਾ ਸੰਤੁਲਨ ਵਿਗੜਨ ਕਾਰਨ ਉਹ ਡਿੱਗ ਗਿਆ। ਇਸ ਦੌਰਾਨ ਪਿੱਛੇ ਤੋਂ ਆ ਰਹੀ ਟਰਾਲੀ ਨੇ ਉਸ ਨੂੰ ਆਪਣੀ ਲਪੇਟ 'ਚ ਲੈ ਲਿਆ। ਇਹ ਸਾਰੀ ਘਟਨਾ CCTV ਕੈਮਰਿਆਂ ਵਿਚ ਕੈਦ ਹੋ ਗਈ। ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਜਖ਼ਮੀ ਤਰਸੇਮ ਨੂੰ ਹਸਪਤਾਲ ਪਹੁੰਚਿਆ,ਉੱਥੇ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।