by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲਾਂਬੜਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ , ਜਿੱਥੇ ਪਿੰਡ ਸਿੰਘਾਂ ਕੋਲ ਜਲੰਧਰ- ਨਕੋਦਰ ਹਾਈਵੇਅ 'ਤੇ ਇੱਕ ਟੈਕਰ ਨੇ 2 ਟਰੱਕ ਡਰਾਈਵਰਾਂ ਨੂੰ ਆਪਣੀ ਲਪੇਟ 'ਚ ਲੈ ਲਿਆ, ਜਿਨ੍ਹਾਂ ਦੀ ਦਰਦਨਾਕ ਮੌਤ ਹੋ ਗਈ। ਇਹ ਘਟਨਾ ਸਵੇਰੇ 3 ਵਜੇ ਦੀ ਦੱਸੀ ਜਾ ਰਹੀ ਹੈ ।ਦੱਸਿਆ ਜਾ ਰਿਹਾ 2 ਟਰੱਕਾਂ ਦੇ ਡਰਾਈਵਰ ਪੰਚਰ ਹੋਏ ਟਰੱਕ ਜਾ ਜੈਕ ਲੈ ਕੇ ਟਾਇਰ ਬਦਲ ਰਹੇ ਸਨ ।ਇਸ ਦੌਰਾਨ ਪਿੱਛੇ ਤੋਂ ਆ ਰਹੇ ਤੇਜ਼ ਰਫ਼ਤਾਰ ਟੈਕਰ ਨੇ ਦੋਵਾਂ ਨੂੰ ਬੁਰੀ ਤਰਾਂ ਕੁਚਲ ਦਿੱਤਾ, ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ । ਰਾਹਗੀਰਾਂ ਅਨੁਸਾਰ ਹਾਦਸਾ ਇੰਨਾ ਭਿਆਨਕ ਸੀ ਕਿ ਟਰੱਕਾਂ ਦੇ ਪਰਖੱਚੇ ਉਡ ਗਏ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਹਾਲਾਂਕਿ ਮ੍ਰਿਤਕਾ ਦੀ ਪਛਾਣ ਨਹੀ ਹੋ ਸਕੀ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।