ਨਿਊਜ਼ ਡੈਸਕ (ਰਿੰਪੀ ਸ਼ਰਮਾ ): ਅੰਤਰਰਾਸ਼ਟਰੀ ਯੋਗ ਦਿਵਸ ਹਰ ਸਾਲ 21 ਜੂਨ ਨੂੰ ਮਨਾਇਆ ਜਾਂਦਾ ਹੈ। ਇਸ ਦੀ ਸ਼ੁਰੂਆਤ ਸਾਲ 2015 21 ਜੂਨ ਨੂੰ PM ਨਰਿੰਦਰ ਮੋਦੀ ਵਲੋਂ ਕੀਤੀ ਗਈ ਸੀ । ਪ੍ਰਧਾਨ ਮੰਤਰੀ ਨੇ 27 ਸਤੰਬਰ2014 ਨੂੰ ਸੰਯੁਕਤ ਰਾਸ਼ਟਰ ਸੰਘ ਦੀ ਬੈਠਕ ਵਿੱਚ ਸਾਲ ਦੇ ਕਿਸੇ ਇੱਕ ਦਿਨ ਨੂੰ ਯੋਗ ਦੇ ਨਾਮ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਸੀ, ਜਿਸ ਨੂੰ ਸੰਯੁਕਤ ਰਾਸ਼ਟਰ ਸਭਾ ਨੇ ਸਵੀਕਾਰ ਕਰ ਲਿਆ ਸੀ ।
ਲੋਕਾਂ ਦਾ ਕਹਿਣਾ ਹੈ ਕੀ ਯੋਗ ਸਾਡੇ ਸਰੀਰ ਨੂੰ ਸਿਹਤਮੰਦ ਰੱਖਣ ਦਾ ਰਾਜ ਹੈ । ਭਾਰਤ ਵਿੱਚ ਕਈ ਸਾਲਾਂ ਤੋਂ ਯੋਗ ਅਭਿਆਸ ਦੀ ਕਾਫੀ ਮਹੱਤਤਾ ਰਹੀ ਹੈ। ਯੋਗ ਸਾਨੂੰ ਸਰੀਰਕ ਤੇ ਮਾਨਸਿਕ ਤੋਰ 'ਤੇ ਤੰਦਰੁਸਤ ਰੱਖਦਾ ਹੈ। ਇਸ ਕਾਰਨ ਹੀ ਯੋਗ ਦੀ ਮਹੱਤਤਾ ਨੂੰ ਸਮਝਾਉਣ ਲਈ ਹਰ ਸਾਲ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਂਦਾ ਹੈ , ਉੱਥੇ ਹੀ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਮਰੀਕਾ ਪਹੁੰਚ ਚੁੱਕੇ ਹਨ ਤੇ 23 ਜੂਨ ਤੱਕ ਅਮਰੀਕਾ ਦੇ ਦੌਰੇ 'ਤੇ ਰਹਿਣਗੇ । ਇਸ ਦੌਰਾਨ PM ਮੋਦੀ ਇਗ ਪ੍ਰੋਗਰਾਮ 'ਚ ਹਿੱਸਾ ਵੀ ਲੈਣਗੇ ।