by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਨੰਗਲ ਦੇ ਪਿੰਡ ਵਿਭੋਰ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਬਲਜੀਤ ਨਾਮ ਦਾ ਨੌਜਵਾਨ ਰੁਜਗਾਰ ਲਈ ਕੈਨੇਡਾ ਗਿਆ ਸੀ ।ਅਚਾਨਕ ਅੱਜ ਉਸ ਦੀ ਸਿਹਤ ਖ਼ਰਾਬ ਹੋ ਗਈ ਤਾਂ ਉਸ ਸਮੇ ਕੋਈ ਪਰਿਵਾਰਿਕ ਮੈਬਰ ਘਰ ਮੌਜੂਦ ਨਹੀ ਸੀ। ਜਿਸ ਕਾਰਨ ਉਸ ਨੂੰ ਕੋਈ ਹਸਪਤਾਲ ਨਹੀਂ ਲਿਜਾ ਸਕਿਆ ਤੇ ਉਸ ਦੀ ਮੌਤ ਹੋ ਗਈ ।ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਵਿਦੇਸ਼ਾ 'ਚ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ। ਮ੍ਰਿਤਕ ਬਲਜੀਤ ਸਿੰਘ ਦੇ ਚਾਚੇ ਨੇ ਦੱਸਿਆ ਕਿ 10 ਮਹੀਨੇ ਪਹਿਲਾਂ ਹੀ ਉਹ ਕੰਮਕਾਰ ਲਈ ਆਪਣੇ ਪਰਿਵਾਰ ਸਮੇਤ ਕੈਨੇਡਾ ਗਿਆ ਸੀ। ਅਚਾਨਕ ਉਸ ਦੀ ਸਿਹਤ ਖਰਾਬ ਹੋ ਗਈ ਤਾਂ ਉਸ ਸਮੇ ਉਸ ਦੀ ਪਤਨੀ ਘਰ ਨਹੀਂ ਸੀ ।ਜਿਸ ਕਾਰਨ ਉਸ ਨੂੰ ਕੋਈ ਹਸਪਤਾਲ ਨਹੀ ਲਿਜਾ ਸਕਿਆ ਤੇ ਉਸ ਦੀ ਮੌਤ ਹੋ ਗਈ। ਇਸ ਘਟਨਾ ਨਾਲ ਪਰਿਵਾਰਿਕ ਮੈਬਰਾਂ ਦਾ ਰੋ- ਰੋ ਬੁਰਾ ਹਾਲ ਹੈ ।