ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਬੋਹਰ ਤੋਂ ਇਸ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਪਿੰਡ ਬਹਾਲਵਾਸੀ ਕੋਲ ਸੁੱਚਾ ਸਿੰਘ ਦੇ ਰਹਿਣ ਵਾਲੇ ਇੱਕ ਨੌਜਵਾਨ ਨੇ ਵਿਦੇਸ਼ ਜਾਣ ਦੇ ਨਾਂ 'ਤੇ ਕੁੜੀ ਤੇ ਉਸ ਦੇ ਪਿਤਾ ਵਲੋਂ ਪੈਸੇ ਲੈਣ ਤੇ ਧਮਕੀਆਂ ਦੇ ਪ੍ਰੇਸ਼ਾਨ ਕਰਨ ਕਰਕੇ ਨਹਿਰ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਜਿਸ ਦੀ ਲਾਸ਼ ਅੱਜ ਸਵੇਰੇ ਨਹਿਰ 'ਚੋ ਬਰਾਮਦ ਹੋਈ ਹੈ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਤਾਮਰਤਮ ਲਈ ਹਸਪਤਾਲ ਭੇਜ ਦਿੱਤਾ ਹੈ । ਦੱਸਿਆ ਜਾ ਰਿਹਾ ਅਮਰਜੀਤ ਸਿੰਘ ਵਿਆਹਿਆ ਹੋਇਆ ਸੀ ਤੇ 1 ਬੱਚੇ ਦਾ ਪਿਤਾ ਸੀ। ਮਾਨਸਿਕ ਪ੍ਰੇਸ਼ਾਨੀ ਕਾਰਨ ਉਹ ਘਰੋਂ ਬਿਨਾਂ ਕਿਸੇ ਨੂੰ ਦੱਸੇ ਚਲਾ ਗਿਆ ਸੀ। ਜਿਸ ਦੀਆਂ ਚੱਪਲਾਂ ਅੱਜ ਸਵੇਰੇ ਨਹਿਰ ਦੇ ਕੋਲੋਂ ਮਿਲੀਆਂ ਹਨ । ਜਿਸ ਤੋਂ ਬਾਅਦ ਪਰਿਵਾਰਿਕ ਮੈਬਰਾਂ ਨੇ ਉਸ ਦੀ ਭਾਲ ਕਰਨੀ ਸ਼ੁਰੂ ਕੀਤੀ ਤੇ ਉਸ ਦੀ ਲਾਸ਼ ਨਹਿਰ 'ਚੋ ਬਰਾਮਦ ਹੋਈ ।
ਪੁਲਿਸ ਨੇ ਮੌਕੇ 'ਤੇ ਪਹੁੰਚ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਪੁਲਿਸ ਨੂੰ ਮ੍ਰਿਤਕ ਅਮਰਜੀਤ ਕੋਲੋਂ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ। ਜਿਸ 'ਚ ਲਿਖਿਆ ਕਿ ਉਹ ਕਰਮਜੀਤ ਕੋਈ ਨੂੰ 1 ਸਾਲ ਤੋਂ ਜਾਣਦਾ ਹੈ। ਜਿਸ ਨੇ ਉਸ ਕੋਲੋਂ ਵਿਦੇਸ਼ ਜਾਣ ਦੇ ਨਾਮ 'ਤੇ ਢਾਈ ਲੱਖ ਰੁਪਏ ਲਏ ਹਨ ਤੇ ਹੁਣ ਉਹ ਕਿਸੇ ਹੋਰ ਨੌਜਵਾਨ ਨਾਲ ਵਿਦੇਸ਼ ਜਾਣਾ ਚਾਹੁੰਦੀ ਹੈ। ਇਸ ਬਾਰੇ ਕੁੜੀ ਦੇ ਪਿਤਾ ਨੂੰ ਵੀ ਪਤਾ ਲੱਗਾ। ਜਿਸ ਤੋਂ ਬਾਅਦ ਦੋਵੇ ਪਿਓ -ਧੀ ਪੈਸੇ ਵਾਪਸ ਕਰਨ ਦੀ ਬਜਾਏ ਮੈਨੂੰ ਧਮਕੀਆਂ ਦੇ ਰਹੇ ਹਨ । ਜਿਸ ਤੋਂ ਪ੍ਰੇਸ਼ਾਨ ਹੋ ਅੱਜ ਮੈ ਖ਼ੁਦਕੁਸ਼ੀ ਕਰ ਰਿਹਾ ਹਾਂ । ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।