ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ੍ਰੀ ਕੀਰਤਪੁਰ ਸਾਹਿਬ ਤੋਂ ਮਦੰਭਾਗੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਭਾਖੜਾ ਨਹਿਰ ਵਿੱਚ ਨਹਾਉਣ ਲਈ ਗਏ ਤਾਇਆ- ਭਤੀਜਾ ਨਹਿਰ ਦੇ ਤੇਜ਼ ਪਾਣੀ ਕਰਕੇ ਰੁੜ੍ਹ ਗਏ। ਇਸ ਘਟਨਾ ਨਾਲ ਪਰਿਵਾਰਿਕ ਮੈਬਰਾਂ ਦਾ ਰੋ- ਰੋ ਬੁਰਾ ਹਾਲ ਹੈ ।ਪੁਲਿਸ ਅਧਿਕਾਰੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਮੌਕੇ 'ਤੇ ਪਰਿਵਾਰਿਕ ਮੈਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਓਮ ਪ੍ਰਕਾਸ਼ ਤੇ ਉਸ ਦੇ ਭਰਾ ਦਾ ਮੁੰਡਾ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹ ਗਏ ਹਨ ।
ਅਧਿਕਾਰੀ ਨੇ ਕਿਹਾ ਕਿ ਓਮ ਪ੍ਰਕਾਸ਼ ਵਾਸੀ ਰਾਜਬਰੋਲੀਆ ਤਹਿਸੀਲ ਬਿਰਸੀ ਉਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ, ਜੋ ਕਿ ਪਿੰਡ ਫਤਿਹਪੁਰ ਭਾਖੜਾ ਨਹਿਰ ਦੇ ਕੋਲ ਕਿਰਾਏ ਦੇ ਮਕਾਨ 'ਚ ਰਹਿੰਦਾ ਹੈ ।ਓਮ ਪ੍ਰਕਾਸ਼ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ , ਉਸ ਦੇ ਕੋਲ ਉਸ ਦੇ ਭਰਾ ਮੋਤੀ ਰਾਮ ਜੋ ਕਿ ਚੰਡੀਗੜ੍ਹ ਵਿਖੇ ਰਹਿੰਦਾ ਹੈ ਦਾ 12 ਸਾਲਾਂ ਮੁੰਡਾ ਗੋਬਿੰਦ ਸਕੂਲ 'ਚ ਛੁੱਟੀਆਂ ਹੋਣ ਕਾਰਨ ਰਹਿਣ ਲਈ ਆਇਆ ਹੋਇਆ ਸੀ। ਬੀਤੀ ਦਿਨੀਂ ਓਮ ਪ੍ਰਕਾਸ਼ ਤੇ ਉਸ ਦਾ ਭਤੀਜਾ ਗੋਬਿੰਦਾ ਭਾਖੜਾ ਨਹਿਰ ਵਿੱਚ ਨਹਾਉਣ ਗਏ ਸਨ। ਇਸ ਦੌਰਾਨ ਦੋਵੇ ਤੇਜ਼ ਪਾਣੀ ਵਿੱਚ ਰੁੜ੍ਹ ਗਏ ।ਜਿਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ।ਪਰਿਵਾਰਿਕ ਮੈਬਰਾਂ ਤੇ ਪੁਲਿਸ ਵਲੋਂ ਦੋਵਾਂ ਦੀ ਭਾਲ ਕੀਤੀ ਜਾ ਰਹੀ ਹੈ ।