ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਕੋਲਡ ਸਟੋਰ 'ਚ ਗੈਸ ਲੋਕ ਹੋਈ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਲੁਧਿਆਣਾ 'ਚ ਗੈਸ ਲੋਕ ਹੋਣ ਕਾਰਨ ਕਈ ਲੋਕਾਂ ਦੀ ਮੌਤਾਂ ਹੋਈਆਂ ਹਨ, ਜਦਕਿ ਕਈ ਲੋਕ ਬੇਹੋਸ਼ ਹੋ ਗਏ। ਦੱਸਿਆ ਜਾ ਰਿਹਾ ਦੇਰ ਰਾਤ ਲਾਡੋਵਾਲੀ ਰੋਡ ਕੋਲ ਬਰਫ ਦੇ ਇੱਕ ਕੋਲਡ ਸਟੋਰ ਵਿੱਚ ਗੈਸ ਲੋਕ ਹੋਈ। ਜਿਸ ਕਾਰਨ ਕਈ ਲੋਕ ਬੇਹੋਸ਼ ਹੋ ਗਏ, ਜਦਕਿ ਗੈਸ ਲੋਕ ਹੋਣ ਤੋਂ ਬਾਅਦ ਇਲਾਕਾ ਵਾਸੀਆਂ ਨੂੰ ਸਾਹ ਲੈਣ ਵਿੱਚ ਦਿੱਕਤ ਆਉਣ ਲੱਗੀ । ਇਸ ਨਾਲ ਕੁਝ ਲੋਕਾਂ ਦੀ ਸਿਹਤ ਜ਼ਿਆਦਾ ਖਰਾਬ ਹੋ ਗਈ ।ਇਲਾਕਾ ਵਾਸੀਆਂ ਨੇ ਕਿਹਾ ਕਿ ਦੇਰ ਰਾਤ ਕੋਲਡ ਸਟੋਰ ਵਿੱਚ ਗੈਸ ਲੋਕ ਹੋਈ ।ਜਿਸ ਤੋਂ ਬਾਅਦ ਉਨ੍ਹਾਂ ਨੂੰ ਸਾਹ ਲੈਣ ਵਿੱਚ ਦਿੱਕਤ ਆਉਣ ਲੱਗੀ ਤੇ ਉਲਟੀਆਂ ਸ਼ੁਰੂ ਹੋ ਗਈਆਂ । ਲੋਕਾਂ ਵਲੋਂ ਇਸ ਮਾਮਲੇ ਦੀ ਕਈ ਵਾਰ ਸ਼ਿਕਾਇਤ ਦਰਜ਼ ਕਾਰਵਾਈ ਗਈ ਪਰ ਪੁਲਿਸ ਵਲੋਂ ਅਜੇ ਤੱਕ ਕੋਈ ਕਾਰਵਾਈ ਨਹੀ ਕੀਤੀ ਗਈ। ਜਦੋ ਇਸ ਮਾਮਲੇ ਸਬੰਧੀ ਸਟੋਰ ਦੇ ਮਾਲਕ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕੋਈ ਗੈਸ ਲੀਕ ਨਹੀਂ ਹੋਈ ਹੈ ।
by jaskamal