ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਦੇ ਪਿੰਡ ਸਜਾਦਵਾਲਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਤੂਫ਼ਾਨ ਕਾਰਨ ਦਰੱਖਤ ਹੇਠਾਂ ਆਉਣ ਕਾਰਨ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਪੁਲਿਸ ਅਧਿਕਾਰੀ ਦਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਸਜਾਦਵਾਲਾ ਦਾ ਰਹਿਣ ਵਾਲਾ ਨੌਜਵਾਨ ਗੁਰਜੀਤ ਸਿੰਘ ਦੁੱਧ ਵੇਚਣ ਦਾ ਕੰਮ ਕਰਦਾ ਸੀ। ਬੀਤੀ ਸ਼ਾਮ ਜਦੋ ਤੂਫ਼ਾਨ ਆ ਰਿਹਾ ਸੀ ਤਾਂ ਗੁਰਜੀਤ ਸਿੰਘ ਦੁੱਧ ਵੇਚਣ ਲਈ ਗਿਆ ਹੋਇਆ ਸੀ। ਉਸ ਸਮੇ ਤੂਫ਼ਾਨ ਤੋਂ ਬਚਣ ਲਈ ਉਹ ਇੱਕ ਵੱਡੇ ਦਰੱਖਤ ਹੇਠਾਂ ਖੜ੍ਹਾ ਹੋ ਗਿਆ ।
ਇਸ ਦੌਰਾਨ ਦਰੱਖਤ ਉੱਖੜ ਕੇ ਮੋਟਰਸਾਈਕਲ 'ਤੇ ਬੈਠੇ ਗੁਰਜੀਤ ਸਿੰਘ ਤੇ ਡਿੱਗ ਗਿਆ । ਰਾਹਗੀਰਾਂ ਵਲੋਂ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੀ ਦਿੱਤੀ ਗਈ । ਪੁਲਿਸ ਟੀਮ ਨੇ ਕਾਫੀ ਸਮੇ ਬਾਅਦ ਗੁਰਜੀਤ ਨੂੰ ਦਰੱਖਤ ਦੇ ਹੇਠੋ ਬਾਹਰ ਕੱਢਿਆ । ਜਿਸ ਤੋਂ ਬਾਅਦ ਉਸ ਨੂੰ ਇਲਾਜ਼ ਲਈ ਹਸਪਤਾਲ ਲਿਜਾਇਆ ਗਿਆ, ਉੱਥੇ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਫਿਲਹਾਲ ਪੁਲਿਸ ਨੇ ਲਾਸ਼ ਪਰਿਵਾਰਿਕ ਮੈਬਰਾਂ ਨੂੰ ਸੌਂਪ ਦਿੱਤੀ ਹੈ। ਦੱਸ ਦਈਏ ਕਿ ਮ੍ਰਿਤਕ ਗੁਰਜੀਤ ਸਿੰਘ 3 ਭੈਣਾਂ ਦਾ ਇਕਲੌਤਾ ਭਰਾ ਸੀ ।