ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਿਛਲੇ ਦਿਨੀਂ ਲੁਧਿਆਣਾ ਵਿੱਚ ਕੁਝ ਲੁਟੇਰਿਆਂ ਵਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦੱਸ ਦਈਏ ਕਿ ਕੈਸ਼ ਵੈਨ ਲੁੱਟ ਮਾਮਲੇ ਵਿੱਚ ਕਈ ਵੱਡੇ ਖ਼ੁਲਾਸੇ ਹੋਏ ਹਨ। ਇਸ ਮਾਮਲੇ ਸਬੰਧੀ CM ਭਗਵੰਤ ਮਾਨ ਤੇ DGP ਪੰਜਾਬ ਨੇ ਟਵੀਟ ਕੀਤਾ ਹੈ। CM ਮਾਨ ਨੇ ਕਿਹਾ ਕਿ : ਲੁਧਿਆਣਾ ਕੈਸ਼ ਵੈਨ ਲੁੱਟ ਮਾਮਲੇ 'ਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ….. ਵੇਰਵੇ ਜਲਦੀ…. ਉੱਥੇ ਹੀ DGP ਪੰਜਾਬ ਨੇ ਟਵੀਟ ਕਰ ਕਿਹਾ ਕਿ ਲੁਧਿਆਣਾ ਪੁਲਿਸ ਨੂੰ ਕੈਸ਼ ਲੁੱਟ ਮਾਮਲੇ 'ਚ ਵੱਡੀ ਕਾਮਯਾਬੀ ਮਿਲੀ ਹੈ।
ਉਨ੍ਹਾਂ ਨੇ ਕਿਹਾ ਕਿ ਕਾਊਟਰ ਇੰਟੈਲੀਜੈਂਸ ਦੇ ਸਹਿਯੋਗ ਨਾਲ ਕੁਝ ਘੰਟਿਆਂ ਮਾਮਲੇ ਨੂੰ ਸਮਝ ਲਿਆ ਗਿਆ ਹੈ। ਇਸ ਮਾਮਲੇ ਦੇ 10 ਦੋਸ਼ੀਆਂ ਵਿੱਚ 5 ਮੁੱਖ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਬਾਕੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਹਥਿਆਰਬੰਦ ਲੁਟੇਰਿਆਂ ਨੇ ਲੁਧਿਆਣਾ ਦੇ ਨਿਊ ਰਾਜਗੁਰੂ ਨਗਰ ਇਲਾਕੇ ਵਿੱਚ 2 ਸੁਰੱਖਿਆ ਗਾਰਡਾਂ ਸਮੇਤ 5 ਮੁਲਾਜ਼ਮਾਂ ਨੂੰਬੰਦੀ ਬਣਾ ਕੇ ਕੈਸ਼ ਮੈਨੇਜਮੈਟ ਸਰਵਿਸਿਜ਼ ਕੰਪਨੀ ਵਿਹਾ 8.49ਕਰੋੜ ਰੁਪਏ ਦੀ ਲੁੱਟ ਕੀਤੀ ਗਈ।