ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਪੰਜਾਬੀ ਨੌਜਵਾਨ ਜਸਕੀਰਤ ਸਿੰਘ ਦੀ ਅਚਾਨਕ ਮੌਤ ਹੋ ਗਈ। ਮ੍ਰਿਤਕ ਨੌਜਵਾਨ ਵਾਰਡ ਨੰਬਰ -12 ਦੇ ਵਾਸੀ ਤੇ ਪੰਜਾਬ ਸਿਵਲ ਸਕੱਤਰੇਤ ਵਿੱਚ ਪ੍ਰਾਈਵੇਟ ਸਕੱਤਰ ਵਜੋਂ ਸੇਵਾਵਾਂ ਨਿਭਾਅ ਰਹੇ ਜਰਨੈਲ ਸਿੰਘ ਦਾ ਪੁੱਤ ਸੀ। ਜਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤ ਕੈਨੇਡਾ ਵਿੱਚ ਪੱਕਾ ਸੀ। ਬੀਤੀ ਦਿਨੀਂ ਉਹ ਕੰਮ 'ਤੇ ਜਾਣ ਲਈ ਤਿਆਰ ਹੋਇਆ ਸੀ ।ਇਸ ਦੌਰਾਨ ਉਹ ਦੋਸਤ ਨਾਲ ਮੋਬਾਈਲ ਤੇ ਗੱਲ ਕਰ ਰਿਹਾ ਸੀ ਕਿ ਅਚਾਨਕ ਉਸ ਦੀ ਆਵਾਜ਼ ਬੰਦ ਹੋ ਗਈ। ਜਦੋ ਉਸ ਦੇ ਦੋਸਤ ਨੇ ਆ ਕੇ ਦੇਖਿਆ ਤਾਂ ਜਸਕੀਰਤ ਸਿੰਘ ਜ਼ਮੀਨ 'ਤੇ ਡਿੱਗਿਆ ਹੋਇਆ ਸੀ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਲ ਐਲਾਨ ਕਰ ਦਿੱਤਾ ।ਪਰਿਵਾਰਿਕ ਮੈਬਰਾਂ ਨੇ ਕਿਹਾ ਕਿ ਜਸਕੀਰਤ ਸਿੰਘ 2017 ਵਿੱਚ ਕੈਨੇਡਾ ਪੜ੍ਹਾਈ ਲਈ ਗਿਆ ਸੀ । ਇਸ ਘਟਨਾ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ, ਜਦਕਿ ਪਰਿਵਾਰਿਕ ਮੈਬਰਾਂ ਦਾ ਰੋ- ਰੋ ਬੁਰਾ ਹਾਲ ਹੈ ।
by jaskamal