by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੱਜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਜਨਮਦਿਨ ਹੈ, ਉੱਥੇ ਹੀ ਉਸਦੀ ਮੌਤ ਨੂੰ ਵੀ 1 ਸਾਲ ਪੂਰਾ ਹੋ ਚੁੱਕਾ ਹੈ। ਅੱਜ ਪਿੰਡ ਮੂਸਾ ਪਹੁੰਚ ਕੇ ਕਈ ਲੋਕ ਸਿੱਧੂ ਨੀ ਯਾਦ ਕਰ ਰਹੇ ਹਨ। ਅੱਜ ਸਿੱਧੂ ਦੀ ਮਾਂ ਨੇ ਭਾਵੁਕ ਹੋ ਪੋਸਟ ਸਾਂਝੀ ਕਰਦੇ ਕਿਹਾ ਜਨਮ ਦਿਨ ਮੁਬਾਰਕ ਪੁੱਤ..... ਅੱਜ ਮੇਰੀਆਂ ਇਛਾਵਾਂ ਤੇ ਅਰਦਾਸਾਂ ਪੂਰੀਆਂ ਹੋਈਆਂ…. ਜਦੋ ਮੈ ਪਹਿਲੀ ਵਾਰ ਤੈਨੂੰ ਆਪਣੀਆਂ ਬਾਹਾਂ ਦੇ ਨਿੱਘ 'ਚ ਮਹਿਸੂਸ ਕੀਤਾ ਸੀ….. ਮੈਨੂੰ ਪਤਾ ਲੱਗਾ ਸੀ ਕਿ ਅਕਾਲ ਪੁਰਖ ਨੇ ਮੈਨੂੰ ਪੁੱਤ ਦੀ ਦਾਤ ਬਖ਼ਸ਼ੀ ਹੈ। ਸਿੱਧੂ ਦੀ ਮਾਂ ਨੇ ਕਿਹਾ ਕਿ ਉਸ ਦੀਆਂ ਮੋਟੀਆਂ ਅੱਖਾਂ ਸਨ…. ਜੋ ਆਪਣੇ ਅੰਦਰੋਂ ਸੱਚ ਨੂੰ ਪਛਾਨਣ ਦਾ ਹੁਨਰ ਲੈ ਕੇ ਆਈਆਂ ਸਨ । ਪੁੱਤ ਬੇਸ਼ਕ ਤੁਸੀਂ ਮੈਨੂੰ ਘੁੰਮਦੇ ਹੋਏ ਨਜ਼ਰ ਨਹੀਂ ਆਉਂਦੇ ਪਰ ਮੈ ਤੁਹਾਨੂੰ ਆਪਣੇ ਕੋਲ ਹਮੇਸ਼ਾ ਮਹਿਸੂਸ ਕਰਦੀ ਹਾਂ। ਦੱਸਣਯੋਗ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ।