by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੋਹਾਟੀ ਲਾਗੇ ਫੋਜ 'ਚ ਭਰਤੀ ਪਿੰਡ ਬੁਰਜ ਹਰੀ ਦੇ ਇੱਕ ਫੋਜੀ ਜਵਾਨ ਗੁਰਜਿੰਦਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਦੱਸਿਆ ਜਾ ਰਿਹਾ ਜਦੋ ਇਹ ਘਟਨਾ ਵਾਪਰੀ ਉਸ ਸਮੇ ਫੋਜੀ ਜਵਾਨ ਗੁਰਜਿੰਦਰ ਸਿੰਘ ਆਪਣੀ ਡਿਊਟੀ 'ਤੇ ਤਾਇਨਾਤ ਸੀ। ਗੁਰਜਿੰਦਰ ਸਿੰਘ 12ਵੀਂ ਪਾਸ ਕਰਨ ਤੋਂ ਬਾਅਦ ਫੋਜ ਵਿੱਚ ਭਰਤੀ ਹੋ ਗਿਆ ਸੀ। ਫੋਜੀ ਗੁਰਜਿੰਦਰ ਸਿੰਘ ਦੇ ਪਿਤਾ ਮਲਕੀਤ ਨੇ ਦੱਸਿਆ ਕਿ ਗੁਰਜਿੰਦਰ ਸਿੰਘ 2019 ਵਿੱਚ ਫੋਜ 'ਚ ਭਰਤੀ ਹੋਇਆ ਸੀ। ਹੁਣ ਉਹ ਆਸਾਮ ਦੇ ਰੰਗੀਆਂ ਵਿੱਚ ਤਾਇਨਾਤ ਸੀ ਤੇ ਉਹ ਹਾਲੇ ਕੁਆਰਾ ਸੀ। ਉਨ੍ਹਾਂ ਨੇ ਕਿਹਾ ਕਿ ਗੁਰਜਿੰਦਰ ਸਿੰਘ ਮਾਪਿਆਂ ਦਾ ਇਕਲੌਤਾ ਪੁੱਤ ਸੀ ।ਉਸ ਦੀ ਮ੍ਰਿਤਕ ਦੇਹ ਅੱਜ ਸਵੇਰੇ ਪਿੰਡ ਆਵੇਗੀ। ਇਸ ਘਟਨਾ ਨਾਲ ਪਰਿਵਾਰਿਕ ਮੈਬਰਾਂ ਦਾ ਰੋ -ਰੋ ਬੁਰਾ ਹਾਲ ਹੈ ।