by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਟਨਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ,ਜਿੱਥੇ ਸ਼ਾਪਿੰਗ ਮਾਲ 'ਚ ਲੱਗੇ ਗੁਰੂ ਗੋਬਿੰਦ ਸਿੰਘ ਜੀ ਦੇ ਬੁੱਤ ਨੂੰ ਲੈ ਕੇ ਵਿਵਾਦ ਛਿੜ ਗਿਆ ਹੈ। ਸਾਰੇ ਪਾਸੇ ਗੁਰੂ ਗੋਬਿੰਦ ਸਿੰਘ ਦੇ ਲੱਗੇ ਬੁੱਤ ਨੂੰ ਲੈ ਕੇ ਨਿਖੇਧੀ ਕੀਤੀ ਜਾ ਰਹੀ ਹੈ। ਕਿਹਾ ਜਾ ਰਿਹਾ ਕਿ ਇਹ ਬੁੱਤ ਇੱਕ ਮਹੀਨੇ ਤੋਂ ਲਗਾਇਆ ਗਿਆ ਹੈ ਪਰ ਹੁਣ ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਕਾਰਨ ਵਿਵਾਦ ਕਾਫੀ ਵੱਧ ਗਿਆ ।ਜਿਸ ਦੇ ਨਾਲ ਸੈਲਫੀਆਂ ਲਈਆਂ ਜਾ ਰਹੀਆਂ ਸਨ ।ਜਿਸ ਦੇ ਵਿਰੋਧ ਪਿੱਛੋਂ ਬੁੱਤ ਨੂੰ ਹਟਾ ਦਿੱਤਾ ਗਿਆ ਹੈ ।ਸ਼ਾਪਿੰਗ ਮਾਲ 'ਚ ਬੁੱਤ ਲਗਾਉਣ ਦਾ ਮਾਲਾ ਸਾਹਮਣੇ ਆਉਣ ਤੋਂ ਬਾਅਦ SGPC ਨੇ ਇਸ ਦਾ ਵਿਰੋਧ ਕੀਤਾ , ਉੱਥੇ ਹੀ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਹੀਆਂ ਹੈ ।